Punjab

ਆਤਮ-ਹੱਤਿਆ ਮਾਮਲੇ ‘ਚ SHO ਨਵਦੀਪ ਸਣੇ 3 ਆਰੋਪੀਆਂ ਦੀ ਜ਼ਮਾਨਤ ਖਾਰਜ

ਜਲੰਧਰ/ ਦੋ ਭਰਾਵਾਂ ਦੀ ਆਤ-ਹੱਤਿਆ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਐਸਐਚਓ ਨਵਦੀਪ ਸਿੰਘ ਅਤੇ ਉਸ ਦੇ 2 ਸਾਥੀਆਂ ਨੂੰ ਕੋਰਟ ਨੇ ਝਟਕਾ ਦਿੱਤਾ ਹੈ। ਤਿੰਨਾਂ ਦੀ ਜ਼ਮਾਨਤ ਅਰਜੀ ਨੂੰ ਕਪੂਰਥਲਾ ਕੋਰਟ ਨੇ ਖਾਰਜ ਕਰ ਦਿੱਤਾ ਹੈ। ਹੁਣ ਤਿੰਨਾਂ ਨੂੰ ਜੇਲ ਜਾਣਾ ਹੀ ਪਵੇਗਾ।

ਪਿਛਲੇ ਇਕ ਮਹੀਨੇ ਤੋਂ ਪੰਜਾਬ ਦੇ ਸਭ ਤੋਂ ਭਖਦੇ ਮੁੱਦੇ ਵਿਚ ਜਲੰਧਰ ਦੇ ਥਾਣਾ ਨੰਬਰ ਇੱਕ ਦਾ ਐਸਐਚਓ ਨਵਦੀਪ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਫਰਾਰ ਚੱਲ ਰਹੇ ਹਨ। ਤਿੰਨਾਂ ਨੇ ਜ਼ਮਾਨਤ ਲਈ ਕੋਰਟ ਵਿਚ ਅਰਜ਼ੀ ਲਗਾਈ ਸੀ ਪਰ ਕੋਰਟ ਨੇ ਖਾਰਿਜ ਕਰ ਦਿੱਤੀ ਹੈ।

ਕਪੂਰਥਲਾ ਦੇ ਇੱਕ ਮੈਟਰੀਮੋਨੀਅਲ ਕੇਸ ਵਿਚ ਐਸਐਚਓ ਉੱਤੇ ਇਲਜ਼ਾਮ ਹਨ ਕਿ ਉਸ ਨੇ ਕੁੜੀ ਵੱਲੋਂ ਆਏ ਨੌਜਵਾਨ ਨੂੰ ਜ਼ਲੀਲ ਕੀਤਾ, ਜਿਸ ਤੋਂ ਬਾਅਦ ਉਸ ਨੇ ਆਤਮ-ਹੱਤਿਆ ਕਰ ਲਈ। ਉਸ ਨੂੰ ਬਚਾਉਂਦਿਆਂ ਉਸ ਨੇ ਭਰਾ ਨੇ ਵੀ ਦਰਿਆ ਵਿਚ ਛਾਲ ਮਾਰੀ ਅਤੇ ਉਹ ਵੀ ਲਾਪਤਾ ਹੋ ਗਿਆ। ਇੱਕ ਭਰਾ ਦੀ ਲਾਸ਼ ਮਿਲਣ ਤੋਂ ਬਾਅਦ ਕਪੂਰਥਲਾ ਪੁਲਿਸ ਨੇ ਐਸਐਚਓ ਨਵਦੀਪ ਸਣੇ ਤਿੰਨ ਆਰੋਪੀਆਂ ਉੱਤੇ ਆਤਮ-ਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਸੀ।

Related Articles

Leave a Reply

Your email address will not be published.

Back to top button