PoliticsPunjab

ਭਰਾ ਨੇ ਭੈਣ ਨੂੰ ਰੰਗੇ ਹੱਥੀਂ ਫੜਿਆ ! ਲੜਕੇ ਦੀ ਕੀਤੀ ਰੋਡ ‘ਤੇ ਛਿੱਤਰ-ਪਰੇਡ, ਭਰਾ ਖਿਲਾਫ FIR ਦਰਜ

ਪਿੰਡ ਸੁਖਣਵਾਲਾ ਦੇ ਰਹਿਣ ਵਾਲੇ ਇੱਕ ਲੜਕੇ ਦੀ ਕੁੱਝ ਲੋਕਾਂ ਵੱਲੋਂ ਉਸ ਮੌਕੇ ਕੁੱਟਮਾਰ ਕੀਤੀ ਗਈ, ਜਦੋਂ ਉਹ ਆਪਣੀ ਮਹਿਲਾ ਮਿੱਤਰ ਨਾਲ ਮੂਵੀ ਦੇਖਣ ਤੋਂ ਬਾਅਦ ਸਿਨੇਮਾ ਹਾਲ ਚੋਂ ਬਾਹਰ ਨਿਕਲ ਰਿਹਾ ਸੀ।

ਜਾਣਕਾਰੀ ਮੁਤਾਬਿਕ ਮਨਤਾਰ ਸਿੰਘ ਨਾਮਕ ਨੌਜਵਾਨ ਆਪਣੀ ਮਹਿਲਾ ਮਿੱਤਰ ਨਾਲ ਫਰੀਦਕੋਟ ਦੇ ਸਿਨੇਮਾ ਘਰ ਚ ਮੂਵੀ ਦੇਖਣ ਲਈ ਆਇਆ ਸੀ, ਜਿਸ ਦੀ ਭਿਣਕ ਲੜਕੀ ਦੇ ਭਰਾਵਾਂ ਨੂੰ ਮਿਲ ਗਈ, ਜਿਸ ਤੋਂ ਖਫ਼ਾ ਹੋਏ ਲੜਕੀ ਦੇ ਭਰਾ ਵੱਲੋਂ ਆਪਣੇ ਕੁੱਝ ਸਾਥੀਆਂ ਨਾਲ ਮਿਲ ਸਿਨੇਮਾ ਘਰ ਤੋਂ ਨਿਕਲਦੇ ਹੀ ਮਨਤਾਰ ਸਿੰਘ ਦੀ ਬੁਰੀ ਤਰਾਂ ਕੁੱਟਮਾਰ ਕਰ ਕੇ ਉਸ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਨਾਲ ਨਾ ਲਿਜਾ ਸਕਣ।

ਲੜਕੇ ਦੀ ਲੱਤਾਂ ਨਾਲ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗੁਏ। ਘਟਨਾ ਦੀ ਸੂਚਨਾ ਮਿਲਣ ‘ਤੇ ਜਖਮੀ ਹਾਲਤ ਚ ਲੜਕੇ ਨੂੰ ਲੋਕਾਂ ਦੀ ਮਦਦ ਨਾਲ ਪੁਲਿਸ ਵੱਲੋਂ ਹਸਪਤਾਲ ਪੁੱਜਦਾ ਕੀਤਾ ਗਿਆ।ਫਿਲਹਾਲ ਜ਼ਖਮੀ ਲੜਕੇ ਦੇ ਬਿਆਨਾਂ ‘ਤੇ ਲੜਕੀ ਦੇ ਭਰਾ ਅਤੇ ਉਸ ਦੇ ਤਿੰਨ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ

One Comment

  1. you are in reality a excellent webmaster. The website loading velocity is amazing. It seems that you’re doing any distinctive trick. Furthermore, The contents are masterwork. you have performed a great activity on this matter!

Leave a Reply

Your email address will not be published.

Back to top button