ChandigarhPunjab
ਭ੍ਰਿਸ਼ਟਾਚਾਰ ਖਿਲਾਫ਼ ਜਾਰੀ ਹੈਲਪਲਾਈਨ ਤੋਂ ਲੋਕ ਹੋਏ ਹੋਰ ਦੁੱਖੀ

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਪਰ ਜਿਸ ਤਰਾਂ ਦਾ ਅੰਕੜਾ ਸਾਹਮਣੇ ਆਇਆ ਹੈ ਉਸ ਤੋਂ ਲੱਗਦਾ ਹੈ ਕਿ ਲੋਕਾਂ ਦਾ ਇਸ ਹੈਲਪਲਾਈਨ ਤੋਂ ਮੋਹ ਭੰਗ ਹੋ ਗਿਆ ਹੈ। ਜਿੱਥੇ ਔਸਤਨ ਇਕ ਮਹੀਨੇ ਵਿਚ ਇਕ ਲੱਖ ਤੋਂ ਵੱਧ ਸ਼ਿਕਾਇਤਾਂ ਦਰਜ ਹੁੰਦੀਆਂ ਸਨ ਉਹ ਹੁਣ ਘਟ ਕੇ ਸਿਰਫ਼ 4 ਹਜ਼ਾਰ ਰਹਿ ਗਈਆਂ ਹਨ ਹਾਲਂਕਿ ਸਰਕਾਰ ਦਾ ਦਾਅਵਾ ਹੈ ਕਿ ਹੈਲਪਲਾਈਨ ਨਾਲ ਭ੍ਰਿਸ਼ਟਾਚਾਰ ਘੱਟ ਹੋਇਆ ਹੈ।
ਇਸ ਹੈਲਪਲਾਈਨ ਨੰਬਰ ਨੂੰ 23 ਮਾਰਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਜਾਰੀ ਕੀਤਾ ਗਿਆ ਸੀ। ਜਦੋਂ ਨੰਬਰ ਜਾਰੀ ਹੋਇਆ ਸੀ ਉਸ ਸਮੇਂ ਤਾਂ ਸ਼ਿਕਾਇਤਾਂ ਦਾ ਝਰੀ ਹੀ ਲੱਗ ਗਈ ਸੀ ਪਰ ਹੁਣ ਹੌਲੀ-ਹੌਲੀ ਸ਼ਿਕਾਇਤਾਂ ਆਉਣੀਆਂ ਘਟ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਵਿਚ 1,19,359 ਸ਼ਿਕਾਇਤਾਂ ਦਰਜ ਹੋਈਆਂ ਸਨ ਜਦਕਿ ਇਸ ਮਹੀਨੇ ਸਤੰਬਰ ਵਿਚ ਸਿਰਫ਼ 4298 ਸ਼ਿਕਾਇਤਾਂ ਦਰਜ ਹੋਈਆਂ।












