WorldEntertainment

ਜੇਲ੍ਹ 'ਚ ਬੰਦ ਕੈਦੀਆਂ ਨਾਲ 18 ਮਹਿਲਾ ਪੁਲਿਸ ਅਧਿਕਾਰੀਆਂ ਨੂੰ ਹੋਇਆ ਪਿਆਰ

ਦੋਂ ਕਿਸੇ ਨੂੰ ਪਿਆਰ ਹੁੰਦਾ ਹੈ ਤਾਂ ਉਹ ਆਪਣੇ ਪ੍ਰੇਮੀ ਦੀ ਜਾਤ,ਧਰਮ,ਉਮਰ,ਧਨ-ਦੌਲਤ ਨਹੀਂ ਦੇਖਦਾ । ਇਸੇ ਕਾਰਨ ਇਹ ਕਿਹਾ ਜਾਂਦਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ ।ਪਰ ਕੀ ਜੋ ਲੋਕ ਪਿਆਰ ਵਿੱਚ ਪਿਆ ਇਨਸਾਨ ਇੰਨਾ ਪਾਗਲ ਹੋ ਜਾਂਦਾ ਹੈ ਕਿ ਉਹ ਜੇਲ੍ਹ ਵਿੱਚ ਬੰਦ ਮੁਲਜ਼ਮ ਦੇ ਨਾਲ ਹੀ ਪਿਆਰ ਕਰਨ ਲੱਗ ਜਾਂਦਾ ਹੈ ਉਹ ਵੀ ਉਸ ਵੇਲੇ ਜਦੋਂ ਉਹ ਖੁਦ ਇੱਕ ਪੁਲਿਸ ਮੁਲਾਜ਼ਮ ਹੋਵੇ।
ਬੀਤੇ ਕੁਝ ਸਮੇਂ ਪਹਿਲਾਂ ਬ੍ਰਿਟੇਨ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ 18 ਮਹਿਲਾ ਪੁਲਿਸ ਮੁਲਾਜ਼ਮਾਂ ਉੱਤੇ ਕੈਦੀਆਂ ਦੇ ਨਾਲ ਨਾਜਾਇਜ਼ ਸਬੰਧ ਬਣਾਉਣ ਦਾ ਇਲਜ਼ਾਮ ਲੱਗਿਆ ਹੈ।

ਦਰਅਸਲ ਮਿਰਰ ਵੈਬਸਾਈਟ ਦੀ ਰਿਪੋਰਟ ਦੇ ਮੁਤਾਬਕ ਨਾਰਥ ਵੇਲਸ ਦੇ ਰੇਕਸਹੈਮ ਵਿਖੇ ਇੱਕ ਪ੍ਰਾਈਵੇਟ ਜੇਲ੍ਹ ਹੈ ਜਿਸ ਦਾ ਨਾਮ ਐਚਐਮਪੀ ਬਰਵਿਨ ਹੈ। ਮਿਰਰ ਦੀ ਰਿਪੋਟ ਦੇ ਮੁਤਾਬਕ ਇਹ ਬ੍ਰਿਟੇਨ ਦੀ ਸਭ ਤੋਂ ਵੱਡੀ ਜੇਲ੍ਹ ਹੈ ਅਤੇ ਇਥੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜੇਲ੍ਹ ਵਿੱਚ 18 ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਹੈ ਕਿਉਂਕਿ ਉਹ ਚੋਰੀ-ਚੋਰੀ ਕੈਦੀਆਂ ਦੇ ਨਾਲ ਪਿਆਰ ਕਰਨ ਲੱਗ ਪਈਆਂ ਸਨ ਉਨ੍ਹਾਂ ਵਿਚਾਲੇ ਰੋਮਾਂਸ ਜਾਰੀ ਸੀ ।

ਮਹਿਲਾ ਪੁਲਿਸ ਮੁਲਾਜ਼ਮ ਨੇ ਕਬੂਲਿਆ ਆਪਣਾ ਜ਼ੁਰਮ

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਸਿਲਸਿਲਾ ਬੀਤੇ 6 ਸਾਲਾਂ ਤੋਂ ਚੱਲ ਰਿਹਾ ਸੀ। ਯਾਨੀ 18 ਮਹਿਲਾ ਪੁਲਿਸ ਮੁਲਾਜ਼ਮਾਂ ਦੇ ਕੈਦੀਆਂ ਦੇ ਨਾਲ 6 ਸਾਲਾਂ ਤੋਂ ਨਾਜਾਇਜ਼ ਸਬੰਧ ਚੱਲ ਰਹੇ ਸਨ । ਮਿਲੀ ਜਾਣਕਾਰੀ ਦੇ ਮੁਤਾਬਕ ਜਦੋਂ ਨਾਜਾਇਜ਼ ਸਬੰਧਾਂ ਦੇ ਸਿਲਸਿਲੇ ਵਿੱਚ 3 ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ।ਕੋਰਟ ਵਿੱਚ ਇਨ੍ਹਾਂ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਜੇਨੀਫਰ ਗਵਾਨ ਨਾਮ ਦੀ ਪੁਲਿਸ ਮੁਲਾਜ਼ਮ ਨੇ ਮੰਨਿਆ ਕਿ ਉਸ ਨੇ ਏਲੈਕਸ ਨਾਮ ਦੇ ਕੈਦੀ ਦੇ ਨਾਲ ਜੇਲ੍ਹ ਦੇ ਅੰਦਰ ਫੋਨ ਲਿਆਉਣ ਦੇ ਲਈ 15 ਹਜ਼ਾਰ ਰੁਪਏ ਵਸੂਲ ਕੀਤੇ ਸਨ । ਜਦਕਿ ਉਨ੍ਹਾਂ ਦੇ ਵਟਸਐਪ ‘ਤੇ ਬਾਅਦ ਵਿੱਚ ਦੋਵਾਂ ਦੀਆਂ ਅਸ਼ਲੀਲ ਤਸਵੀਰਾਂ ਮਿਲੀਆਂ ਸਨ । ਇਸ ਤੋਂ ਬਾਅਦ ਜੇਨੀਫਰ ਗਵਾਨ ਨੂੰ ਕੋਰਟ ਨੇ 8 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।

ਬੀਤੇ ਚਾਰ ਸਾਲਾਂ ਦੌਰਾਨ 31 ਮਾਮਲੇ ਆਏ ਹਨ ਸਾਹਮਣੇ

ਏਮਿਲੀ ਵਾਟਸਨ ਨਾਮ ਦੀ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੇ ਨਾਜਾਇਜ਼ ਸਬੰਧ ਡਰੱਗ ਡੀਲਰ ਅਤੇ ਹਿੱਟ ਐਂਡ ਰਨ ਦੇ ਮਾਮਲੇ ਦੇ ਮੁਲਜ਼ਮ ਜਾਨ ਮੈਕਗੀ ਦੇ ਨਾਲ ਸਨ ਜੋ ਕਿ 8 ਸਾਲ ਦੀ ਸਜ਼ਾ ਕੱਟ ਰਿਹਾ ਸੀ । ਇਸ ਤੋਂ ਇਲਾਵਾ ਪ੍ਰੋਬੇਸ਼ਨ ਅਫਸਰ ਆਸ਼ਿਆ ਗਨ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਖੁਰਰਮ ਰਜ਼ਾਕ ਨਾਮ ਦੇ ਇੱਕ ਚੋਰ ਨੂੰ ਆਪਣੀਆਂ ਅਸ਼ਲੀਲ ਤਸਵੀਰਾਂ ਭੇਜੀਆਂ ਸਨ ।

Leave a Reply

Your email address will not be published.

Back to top button