
ਲਾਹੌਰ ਵਿਚ ਸਥਿਤ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ‘ਤੇ ਮੁਸਲਿਮ ਕੱਟੜਪੰਥੀਆਂ ਨੇ ਤਾਲਾ ਲਗਾ ਦਿੱਤਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਈਟੀਪੀਬੀ ਨੇ ਮੁਸਲਿਮ ਕੱਟੜਪੰਥੀਆਂ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਨੂੰ ਸ਼ਰਧਾਲੂਆਂ ਨੂੰ ਬੰਦ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਮੁਸਲਿਮ ਕੱਟੜਪੰਥੀ ਗੁਰਦੁਆਰਾ ਨੂੰ ਮਸਜਿਦ ਦੱਸ ਰਹੇ ਹਨ। ਇਸ ਦੇ ਕਾਰਨ ਗੁਰਦੁਆਰੇ ‘ਤੇ ਤਾਲਾ ਲਗਾਇਆ ਗਿਆ ਹੈ। ਘਟਨਾ ਦੇ ਬਾਅਦ ਸਥਾਨਕ ਸਿੱਖ ਭਾਈਚਾਰੇ ਵਿਚਰੋਸ ਹੈ। ਹਾਲਾਂਕਿ ਗੁਰਦੁਆਰਾ ਨੂੰ ਮਸਜਿਦ ਦੱਸਣ ਵਾਲੀ ਇਹ ਪਹਿਲੀ ਘਟਨਾ ਨਹੀਂ ਹੈ। ਲਗਭਗ 2 ਸਾਲ ਪਹਿਲਾਂ ਵੀ ਇੰਝ ਹੀ ਹੋਇਆ ਸੀ ਜਦੋਂ ਇਤਿਹਾਸਕ ਗੁਰਦੁਆਰੇ ਨੂੰ ਮਸਜਿਦ ਦੱਸਿਆ ਗਿਆ ਸੀ। ਹਾਲਾਂਕਿ ਉਦੋਂ ਭਾਰਤ ਵੱਲੋਂ ਪਾਕਿਸਤਾਨ ਦੇ ਸਾਹਮਣੇ ਸਖਤ ਵਿਰੋਧ ਦਰਜ ਕਰਾਇਾ ਗਿਆ ਸੀ।
ਰਿਪੋਰਟ ਮੁਤਾਬਕ ਦੋ ਸਾਲ ਪਹਿਲਾਂ ਅਜਿਹੀ ਹੀ ਘਟਨਾ ‘ਤੇ ਭਾਰਤ ਨੇ ਸਖਤ ਸ਼ਬਦਾਂ ਵਿਚ ਚਿੰਤਾ ਪ੍ਰਗਟ ਕੀਤੀ ਸੀ। ਭਾਰਤ ਨੇ ਕਿਹਾ ਸੀ ਕਿ ਗੁਰਦੁਆਰਾ ਸ਼ਰਧਾ ਦਾ ਸਥਾਨ ਹੈ ਤੇ ਸਿੱਖ ਭਾਈਚਾਰਾ ਇਸ ਨੂੰ ਪਵਿੱਤਰ ਮੰਨਦਾ ਹੈ।