AmritsarReligious

ਜਾਣੋ 26 ਦਿਨਾਂ ‘ਚ ਕਿਉਂ ਬਦਲੇ 3 ਜਥੇਦਾਰ, 2 ਦਸੰਬਰ ਬਾਅਦ ਕੀ ਹੋਇਆ ? ਕੌਣ ਹਨ ਸ਼੍ਰੀ ਅਕਾਲ ਤਖਤ ਦੇ ਜਥੇਦਾਰ?

ਜਾਣੋ 26 ਦਿਨਾਂ 'ਚ ਕਿਉਂ ਬਦਲੇ 3 ਜਥੇਦਾਰ, 2 ਦਸੰਬਰ ਬਾਅਦ ਕੀ ਹੋਇਆ ? ਕੌਣ ਹਨ ਸ਼੍ਰੀ ਅਕਾਲ ਤਖਤ ਦੇ ਜਥੇਦਾਰ?

ਅਮਨਦੀਪ ਸਿੰਘ ਰਾਜਾ ਸੀ. ਪੱਤਰਕਾਰ ਦੀ ਕਲਮ ਤੋਂ ਵਿਸ਼ੇਸ਼ ਰਿਪੋਰਟ 7/3/25

 

ਦੇਖੋ ਕੌਣ ਹਨ ਸ਼੍ਰੀ ਅਕਾਲ ਤਖਤ ਦੇ ਜਥੇਦਾਰ?

26 ਦਿਨਾਂ ਵਿੱਚ ਆਖਿਰ ਕਿਉਂ ਬਦਲੇ 3 ਜਥੇਦਾਰ? ਉਹ ਵੀਂ 2 ਦਸੰਬਰ ਤੋਂ ਬਾਅਦ

ਸੋਚਣਾ  ਤੇ ਪੈਣਾ ਹੈ

2ਦਸੰਬਰ ਦੇ ਸ਼੍ਰੀ ਅਕਾਲ ਤਖਤ ਦੀ ਫਸੀਲ ਦੇ ਹੁਕਮਨਾਮੇ ਤੋਂ ਬਾਅਦ ਲਗਾਤਾਰ ਤਖਤ ਸਾਹਿਬਾਨਾਂ ਤੇ  ਸ਼ਬਦੀ ਹਮਲੇ, ਰਾਜਨੀਤੀ ਸ਼ਕਤੀ ਹਮਲੇ ਹੁੰਦੇ ਆਏ ਹਨ। ਕਿਉਂ ਕਿ ਉਹ ਹੁਕਮ ਇਨ ਬਿਨ ਮੰਨੇ ਹੀ ਨਹੀਂ ਗਏ ਸਨ। ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵਲੋਂ ਬਾਰ ਬਾਰ ਕਿਹਾ ਗਿਆ ਇਨ ਬਿਨ ਮੰਨੋ ਪਰ ਹੰਕਾਰ ਜਿਸ ਕੋਲ ਹੈ ਉਹਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਵੀਂ ਨਹੀਂ ਦੇਖੀ।

26 ਦਿਨਾਂ ਵਿੱਚ ਤਿੰਨ ਜਥੇਦਾਰ ਸੇਵਾ ਮੁਕਤ ਕਰ ਦਿੱਤੇ ਗਏ। ਉਹ ਵੀਂ ਉਹ ਜਿਹਣਾ ਹੁਕਮਨਾਮਾ ਸੁਣਾਇਆ ਸੀ। ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਰਦਾਰ ਕੁਸ਼ੀ ਕਰਕੇ ਜਲੀਲ ਕਰਕੇ ਫਿਰ ਸੇਵਾ ਮੁਕਤ ਕਰ ਦਿੱਤਾ।

ਸੂਤਰਾਂ ਅਨੁਸਾਰ ਧਾਮੀ ਨੂੰ ਜ਼ੋਰ ਪਾਇਆ ਹੁਣ ਰਘਬੀਰ ਸਿੰਘ ਤੇ ਕਾਰਵਾਈ ਕਰੋ ਜਿਸ ਤੋਂ ਸ਼ਾਇਦ ਉਹ ਪਿੱਛੇ ਹੱਟ ਗਏ। ਕਹਿੰਦੇ ਉਪਰੋ ਹੁਕਮ ਆਇਆ ਆਪ ਅਸਤੀਫ਼ਾ ਦੇ ਦਿਉ ਫਿਰ। ਧਾਮੀ ਨੇ ਪ੍ਰਧਾਨਗੀ ਤੋਂ, 17 ਫਰਵਰੀ ਨੂੰ ਅਸਤੀਫ਼ਾ ਦਿੱਤਾ। ਜੋ ਮਨਜੂਰ ਨਹੀਂ ਕੀਤਾ ਗਿਆ।

ਪਰ 18ਫਰਵਰੀ ਨੂੰ 7ਮੈਂਬਰੀ ਕਮੇਟੀ ਜੋ ਫਸੀਲ ਤੋਂ ਬਣਾਈ ਗਈ ਸੀ ਜਿਸਨੇ ਭਰਤੀ ਦੇਖਣੀ ਸੀ ਉਸ ਦੀ ਮੀਟਿੰਗ ਸੀ ( ਪਰ ਧਾਮੀ ਇੱਕ ਦਿਨ ਪਹਿਲਾਂ ਉਥੋਂ ਵੀਂ ਫਾਰਗ ਦੀ ਬੇਨਤੀ ਕਰਕੇ ਸਿੰਘ ਸਾਹਿਬ ਅੱਗੇ ਅਗਲੇ ਦਿਨ ਮੀਟਿੰਗ ਵਿੱਚ ਨਹੀਂ ਆਏ।

ਅਗਲੇ ਦਿਨ ਮੀਟਿੰਗ ਵਿੱਚ ਜਿਹੜੇ 6 ਆਗੂ ਪੁੱਜੇ ਉਹਨਾਂ ਚੋਂ ਕਿਰਪਾਲ ਸਿੰਘ ਬੰਡੂਗਰ ਵੀਂ ਅਸਤੀਫ਼ਾ ਦੇ ਗਏ। ਜੋ ਹਾਲੇ ਤੱਕ ਗਿਆਨੀ ਰਘਬੀਰ ਸਿੰਘ ਕੋਲ ਨਹੀਂ ਪੁੱਜਾ ਸੀ। ਪਿੱਛੇ ਬਾਗੀ ਹੋਏ ਤੇ ਜ਼ਮੀਰ ਵਾਲੇ 5 ਇਕਬਾਲ ਸਿੰਘ ਝੁੰਦਾ, ਸੰਤਾ ਸਿੰਘ ਉਮੇਧਪੁਰੀ, ਬੀਬਾ ਸਤਵੰਤ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਯਾਲੀ ਵਿਧਾਇਕ ਏ ਅੜ ਗਏ।

ਨਵੇਂ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਕੁਲਦੀਪ ਸਿੰਘ

 

ਸਤਿਕਾਰਯੋਗ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਦੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਨ ਨਾਲ ਪੰਥ ਨਵੀਆਂ ਪੁਲਾਘਾਂ ਪੁੱਟੇਗਾ|

ਮੈਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਾਬ ਨਾਲ ਵਿਚਰਨ ਦਾ ਕਾਫ਼ੀ ਸਮਾਂ ਮਿਲਿਆ ਮੈਂ ਜਥੇਦਾਰ ਸਾਬ ਨੂੰ ਕਾਫ਼ੀ ਨੇੜਿਓਂ ਜਾਣਦਾ ਹਾਂ। ਇਹਨਾਂ ਨੇ ਕਦੀ ਚਲਾਕੀ ਵਾਲੀ ਗੱਲ ਨਹੀਂ ਕੀਤੀ। ਹਮੇਸ਼ਾ ਪੰਥ ਨੂੰ ਪਹਿਲ ਦਿੱਤੀ। ਜ਼ਿਆਦਾ ਗੱਲਾਂ ਪੰਥ ਲਈ ਹੁੰਦੀਆਂ ਸਨ। ਗੁਰਬਾਣੀ ਤੇ ਇਤਿਹਾਸ ਸਬੰਧੀ ਚੰਗੀ ਬੁੱਧੀ ਰੱਖਦੇ ਹਨ ਉਹਨਾਂ ਨੇ ਹਮੇਸ਼ਾ ਪੰਥ ਨੂੰ ਹੀ ਆਪਣਾ ਧੜ੍ਹਾ ਮੰਨਿਆ ਹੈ। ਦਲੀਲ ਦੇ ਤੌਰ ਤੇ ਉਹਨਾਂ ਨੇ ਚੰਗੇ ਚੰਗੇ ਪੰਥ ਵਿਰੋਧੀਆਂ ਦੇ ਮੂੰਹ ਬੰਦ ਕੀਤੇ ਹਨ।

 

ਭਾਈ ਜਗਤਾਰ ਸਿੰਘ ਤਾਰਾ ਨੂੰ ਜਦੋਂ ਸਜ਼ਾ ਸੁਣਾਈ ਜਾਣੀ ਸੀ ਤਾਂ ਪ੍ਰਸ਼ਾਸਨ ਨੇ ਧਾਰਾ 144 ਲਾ ਦਿੱਤੀ ਸੀ ਤਾਂ ਗੜਗੱਜ ਸਾਬ ਨੇ ਇਕੱਠ ਕਰਨ ਲਈ ਲੰਗਰ ਲਾ ਦਿੱਤਾ ਸੀ। ਲੰਬੇ ਸਮੇਂ ਤੋਂ ਅਨਾਥ ਬੱਚਿਆਂ ਦੀ ਸੰਭਾਲ ਕਰਦੇ ਆ ਰਹੇ ਹਨ ਤੇ ਉਹਨਾਂ ਨੂੰ ਚੰਗੀ ਸਿੱਖਿਆ ਦੇ ਨਾਲ ਨਾਲ਼ ਗੁਰਮਤਿ ਦੇ ਧਾਰਨੀ ਵੀ ਬਣਾਉਂਦੇ ਹਨ। ਆਮ ਜ਼ਿੰਦਗੀ ਵਿੱਚ ਵੀ ਚੜਦੀ ਕਲਾ ਵਾਲੇ ਇਨਸਾਨ ਹਨ। ਮੱਦਦ ਕਰਨਾ ਸੁਭਾਅ ਵਿੱਚ ਹੈ। ਗੁਰੂ ਸਾਹਿਬ ਤੇ ਪੰਥ ਦਾ ਮੰਨ ਅੰਦਰ ਡਰ ਅਤੇ ਸਤਿਕਾਰ ਰੱਖਣ ਵਾਲੇ ਹਨ। ਮੈਨੂੰ ਪੂਰਾ ਯਕੀਨ ਵੀ ਹੈ ਕਿ ਜਦੋਂ ਕਦੇ ਜ਼ਰੂਰਤ ਪਵੇਗੀ ਤਾਂ ਗੜਗੱਜ ਸਾਬ ਪੰਥ ਵੱਲ ਖੜਨਗੇ, ਪਹਿਲ ਪੰਥ ਨੂੰ ਦੇਣਗੇ। ਮੀਰੀ ਪੀਰੀ ਦੇ ਮਾਲਕ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਗੜਗੱਜ ਸਾਬ ਦੇ ਸਿਰ ਉੱਤੇ ਰੱਖਣ।

ਗੁਰੂ ਸਾਹਿਬ, ਜਥੇਦਾਰ ਸਾਬ ਤੇ ਮਿਹਰ ਭਰਿਆ ਹੱਥ ਰੱਖਣ ਤੇ ਬੱਲ ਬਖਸ਼ਣ ਕਿ ਆਉਣ ਵਾਲੇ ਸਮੇਂ ਵਿੱਚ ਅਕਾਲ ਤਖ਼ਤ ਸਾਹਿਬ ਤੇ ਪੰਥਕ ਹਿੱਤਾਂ ਮੁਤਾਬਕ ਬਿਨਾਂ ਕਿਸੇ ਦਬਾਅ ਦੇ ਫੈਸਲੇ ਕਰਨ ਤੇ ਖੁਆਰ ਹੋਏ ਪੰਥ ਨੂੰ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਚ ਇੱਕ ਨਿਸ਼ਾਨ ਥੱਲੇ ਇਕੱਠਾ ਕਰ ਸਕਣ।

ਕੁਲਦੀਪ ਸਿੰਘ ਦੁਭਾਲੀ ਅਨੁਸਾਰ

ਫਿਰ ਧਾਮੀ ਨੂੰ ਵੱਖ ਵੱਖ ਆਗੂ ਮਨਾਉਣ ਜਾਉਣ ਦੀ ਕਵਾਇਦ ਸ਼ੁਰੂ ਹੋ ਗਈ. ਹੱਦ ਤਾ ਉਦੋਂ ਹੋਈ ਜਦੋਂ ਗਿਆਨੀ ਰਘਬੀਰ ਸਿੰਘ ਗਿਆਨੀ ਸੁਲਤਾਨ ਸਿੰਘ ਨੂੰ ਲੈ ਕੇ ਪਿੱਛਲੇ ਦਿਨੀਂ ਹੁਸ਼ਿਆਰਪੁਰ ਉਹਨਾ ਦੇ ਘਰ ਗਏ। ਤੇ ਅਪੀਲ ਕੀਤੀ। ਚੀਮਾ, ਭੂੰਦੜ, ਮਜੀਠੀਏ ਨੂੰ ਛੱਡ ਹੋਰ ਬੜੇ ਆਗੂ ਵੀਂ ਗਏ।

ਪਰ ਅਗਲੇ ਦਿਨ ਸਿੰਘ ਸਾਹਿਬ ਨੇ ਭਰਤੀ ਜੋ ਬਾਦਲ ਖੇਮੇ ਵਲੋਂ ਕੀਤੀ ਗਈ ਸੀ ਉਸਨੂੰ ਬੋਗਸ ਕਹਿੰਦੇ ਮੁੱਢ ਤੋਂ ਰੱਦ ਕਰ ਦਿੱਤਾ ਤੇ 7 ਚੋਂ 5 ਰਹੇ ਮੈਂਬਰ ਨੂੰ ਭਰਤੀ ਆਰੰਭ ਕਰਨ ਦੇ ਆਦੇਸ਼ ਦਿੱਤੇ।

 

ਜਿਸ ਬਾਅਦ ਕਮੇਟੀ ਵਲੋਂ ਸ਼੍ਰੀ ਅਕਾਲ ਤਖਤ ਪੁੱਜ 4 ਮਾਰਚ ਨੂੰ ਅਰਦਾਸ ਕੀਤੀ ਤੇ 18 ਮਾਰਚ ਨੂੰ ਭਰਤੀ ਆਰੰਭ ਕਰਨ ਦੇ ਬਿਆਨ ਜਾਰੀ ਕੀਤੇ। ਜਿਸ ਪਿੱਛੋਂ ਕਾਟੋ ਕਲੇਸ਼ ਵੱਧ ਗਿਆ। ਤੇ ਚੀਮਾ ਨੇ ਫਸੀਲ ਦੀ ਬਣੀ ਕਮੇਟੀ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ

ਜਿਸ ਦਾ ਜਵਾਬ ਗੁਰਪ੍ਰਤਾਪ ਸਿੰਘ ਵਡਾਲਾ ਨੇ ਏ ਕਹਿ ਦਿੱਤਾ ਕਿ ਪੰਥ ਨੂੰ ਪਤਾ ਹੈ।

 

 

ਕੱਲ ਧਾਮੀ ਸਿੰਘ ਸਾਹਿਬ ਕੋਲ ਪੁੱਜੇ ਮੁਲਾਕਾਤ ਕੀਤੀ। ਫਿਰ ਮੀਡੀਆ ਸਾਹਮਣੇ ਕਿਹਾ ਮੈਂ ਅਸਤੀਫ਼ਾ ਕਿਸੇ ਹਾਲ ਵਿੱਚ ਵਾਪਿਸ ਨਹੀਂ ਲੈਣਾ। ਤੇ ਅੱਜ ਸਿੰਘ ਸਾਹਿਬ  ਨੂੰ  ਜਥੇਦਾਰ ਤੋਂ ਮੁਕਤ ਕਰਨਾ ਜਦਕਿ ਕੱਲ ਪੱਤਰਕਾਰ ਦੇ ਸਵਾਲ ਕਿ ਜਥੇਦਾਰ ਨੂੰ ਹਟਾਉਣ ਦੀ ਚਰਚਾ ਹੈ। ਜਵਾਬ ਦਿੰਦੇ ਧਾਮੀ ਨੇ ਕਿਹਾ ਸੀ ਕਿ ਤੁਸੀਂ ਐਂਵੇਂ ਨਾ ਚਰਚਾ ਬਣਾਇਆ ਕਰੋ।

ਹੁਣ  ਦੇਖਣਾ ਹੈ  ਜਿਦਾ ਇਸ ਵੀਰ ਨੇ ਨਵੇਂ ਬਣੇ ਜਥੇਦਾਰ ਬਾਰੇ ਲਿਖਿਆ ਹੈ ਕਿ ਵਾਕਿਆ ਹੀ ਉਸੇ ਤਰਾਂ ਹਨ। ਜੇ ਹਨ ਤੇ ਫਸੀਲ ਦੇ ਹੁਕਮਨਾਮੇ ਨੂੰ ਮੰਨਦੇ ਹਨ ਜੇ ਹਾਂ ਤੇ ਫਿਰ ਉਹ ਜਥੇਦਾਰ ਬਣਨ ਲਈ ਮੰਨ ਗਏ। ਏ ਆਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਏਗਾ ਕਿ ਇਹ ਮੱਕੜ  ਜਾਲ ਸੁਖਬੀਰ ਦੇ ਸਿਆਸਤ ਦੇ ਤਾਬੂਤ ਵਿੱਚ ਆਖਰੀ ਕਿੱਲ ਹੈ ਜਾਂ ਉਸਦਾ ਖੇਡਿਆ ਖੇਲ (

Back to top button