
ਜਲੰਧਰ ਡੀਏਵੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣ ਦੇ ਉਦੇਸ਼ ਤੇ ਇੱਕ ਮਾਹਿਰ ਭਾਸ਼ਣ ਕਰਵਾਇਆ ਗਿਆ। ਇਸ ਸਮਾਗਮ ‘ਚ ਉਦਯੋਗਿਕ ਮਾਹਿਰ ਤੇ ਸਿੱਖਿਆ ਸ਼ਾਸਤਰੀ ਡਾ. ਸੰਜੀਵ ਗੁਪਤਾ ਵੱਲੋਂ ਇੱਕ ਮਾਹਰ ਭਾਸ਼ਣ ਪੇਸ਼ ਕੀਤਾ ਗਿਆ। ‘ਕਲਾਸਰੂਮ ਤੋਂ ਬੋਰਡਰੂਮ ਤੱਕ’ ਦੇ ਪਹਿਲੇ ਸੈਸ਼ਨ ਵਿੱਚ ਬੋਲਦੇ ਹੋਏ, ਡਾ. ਗੁਪਤਾ ਨੇ ਉਨ੍ਹਾਂ ਹੁਨਰਾਂ ਦੀ ਚਰਚਾ ਕੀਤੀ ਜੋ ਮਾਲਕ ਵਰਤਮਾਨ ‘ਚ ਸੰਭਾਵੀਂ ਮੁਲਾਜ਼ਮਾਂ ਚ ਲੱਭ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਡਿਜੀਟਲਾਈਜ਼ੇਸ਼ਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਵਿਸ਼ਵੀਕਰਨ ਅਤੇ ਨਵੀਨਤਾ ਦਾ ਉਭਾਰ ਕਾਰੋਬਾਰ ਕਰਨ ਦੇ ਤਰੀਕੇ ਨੂੰ ਬਦਲ ਰਿਹਾ ਹੈ। ਦੂਜੇ ਸੈਸ਼ਨ, ਫਰੌਮ ਜ਼ੀਰੋ ਟੂ ਯੂਨੀਕੋਰਨ ਵਿੱਚ ਉਨਾਂ੍ਹ ਨੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਉੱਦਮ ਦੀ ਮਹੱਤਤਾ ਬਾਰੇ ਚਰਚਾ ਕੀਤੀ। ਬੁਲਾਰੇ ਨੇ ਨੈੱਟਵਰਕਿੰਗ ਹੁਨਰ, ਪ੍ਰਤੀਨਿਧਤਾ, ਜ਼ਿੰਮੇਵਾਰੀ ਤੇ ਨਵਾਂ ਕਾਰੋਬਾਰ ਸ਼ੁਰੂ ਕਰਨ ‘ਚ ਰੁਕਾਵਟਾਂ ਨੂੰ ਦੂਰ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਉਸ ਨੇ ਉੱਦਮੀ ਯੋਗਤਾਵਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਾਜ਼ਰੀਨ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਕਾਰੋਬਾਰ ‘ਚ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਗੰਭੀਰਤਾ ਨਾਲ ਸੋਚਣ। ਪੋ੍ਗਰਾਮ ਦਾ ਸੰਚਾਲਨ ਡਾ. ਨਮਰਤਾ ਤੇ ਬਿੰਦੀਆ, ਸਹਾਇਕ ਪੋ੍ਫੈਸਰ, ਸੀਬੀਐੱਮਈ ਇਸ ਮੌਕੇ ਡੀਨ, ਸੀਬੀਐੱਮਈ ਡਾ. ਗੀਤਿਕਾ ਨਾਗਰਥ, ਐੱਚਓਡੀ, ਡਾ. ਗਿਰੀਸ਼ ਤਨੇਜਾ, ਚੇਅਰਮੈਨ, ਆਈਆਈਸੀ ਡਾ. ਸੰਦੀਪ ਵਿੱਜ ਤੇ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ।