
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੀਆਂ 50 ਵਿਦਿਆਰਥਣਾਂ ਨੂੰ ਗੋਦ ਲਿਆ ਹੈ। ਇਨ੍ਹਾਂ ਹੋਣਹਾਰ ਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਟਰੱਸਟ ਵੱਲੋਂ ਹੀ ਚੁੱਕਿਆ ਜਾਵੇਗਾ। ਇਹ ਐਲਾਨ ਟਰੱਸਟ ਦੇ ਚੇਅਰਮੈਨ ਤੇ ਸਮਾਜ ਸੇਵੀ ਡਾ. ਐੱਸਪੀ ਸਿੰਘ ਓਬਰਾਏ ਨੇ ਕਾਲਜ ‘ਚ ਕਰਵਾਏ ਗਏ ਨਾਟਕ ਮੰਚਨ ਸਮਾਗਮ ਦੌਰਾਨ ਕੀਤਾ। ਇਸ ਸਮਾਗਮ ਵਿਚ ਡਾ. ਐੱਸਪੀ ਸਿੰਘ ਓਬਰਾਏ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨਾਲ ਅਮਰਜੋਤ ਸਿੰਘ ਇੰਚਾਰ ਦੁਆਬਾ ਜ਼ੋਨ, ਡਾ. ਆਸ਼ਿਤਾ, ਓਰਥੋਨੋਵਾ ਹਸਪਤਾਲ, ਸਾਈਂ ਮਧੂ, ਇੰਦਰਜੀਤ ਕੌਰ ਗਿੱਲ, ਡਾ. ਦਲਜੀਤ ਸਿੰਘ ਗਿੱਲ, ਕੁਸਮ, ਐੱਸਸੀ ਸ਼ਰਮਾ, ਜਸਵਿੰਦਰ ਸਿੰਘ ਵਾਲੀਆ, ਐਡਵੋਕੇਟ ਮਨਮੋਹਨ ਸਿੰਘ ਨੇ ਵੀ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ। ਕਾਲਜ ਪਿੰ੍ਸੀਪਲ ਡਾ. ਨਵਜੋਤ ਵੱਲੋਂ ਮੁੱਖ ਮਹਿਮਾਨ ਡਾ. ਓਬਰਾਏ ਤੇ ਹੋਰਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਜਾਗੋ ਕੱਢਦਿਆਂ ਮਹਿਮਾਨਾਂ ਨੂੰ ਕਾਲਜ ਵਿਖੇ ਸਥਿਤ ‘ਵਿਰਾਸਤੀ ਘਰ’ ਵਿਖੇ ਲਿਜਾਇਆ ਗਿਆ। ਜਿਥੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਉਨ੍ਹਾਂ ਵਿਚ ਪਰੰਪਰਾਗਤ ਫਰਨੀਚਰ, ਬਰਤਨ, ਹੱਥ ਤੋਂ ਬਣੀਆਂ ਵਸਤਾਂ, ਕੰਧ ਚਿੱਤਰ ਤੇ ਹੋਰ ਵਸਤਾਂ ਆਦਿ ਦਿਖਾਏ ਗਏ। ਇਸ ਉਪਰੰਤ ਕਾਲਜ ਆਡੀਟੋਰੀਅਮ ਵਿਖੇ ਸੱਭਿਆਚਾਰਕ ਪੋ੍ਗਰਾਮ ‘ਚ ਸੰਬੋਧਨ ਕਰਦਿਆਂ ਪਿੰ੍ਸੀਪਲ ਡਾ. ਨਵਜੋਤ ਨੇ ਡਾ. ਐੱਸਪੀ ਸਿੰਘ ਓਬਰਾਏ ਬਾਰੇ ਕਿਹਾ ਕਿ ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮਾਣ ਹਨ। ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਧਿਅਮ ਰਾਹੀਂ ਵੱਡੇ ਪੱਧਰ ‘ਤੇ ਸਮਾਜ ਭਲਾਈ ਦੇ ਕਾਰਜ ਕਰ ਰਹੇ ਹਨ। ਉਹ ਅਜਿਹੇ ਦਾਨੀ ਪੁਰਸ਼ ਹਨ ਜੋ ਦੂਸਰੇ ਲੋਕਾਂ ਦੇ ਜੀਵਨ ਰੋਸ਼ਨ ਕਰ ਰਹੇ ਹਨ। ਇਸ ਪੋ੍ਗਰਾਮ ਵਿਚ ਨਾਟਕਕਾਰ ਅਜਮੇਰ ਅੌਲਖ ਦਾ ਲਿਖਿਆ ਨਾਟਕ ‘ਝਨਾਂ ਦੇ ਪਾਣੀ’ ਮੰਚਿਤ ਕੀਤਾ ਗਿਆ। ਇਹ ਨਾਟਕ ਪਿ੍ਰਤਪਾਲ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ। ਪ੍ਰਦੀਪ ਕੌਰ ਨੇ ਇਸ ਨਾਟਕ ਦੇ ਸਹਿ ਨਿਰਦੇਸ਼ਕ ਵਜੋਂ ਕੰਮ ਕੀਤਾ। ਇਸ ਮੌਕੇ ਮਸ਼ਹੂਰ ਗਾਇਕ ਸੁੁਖਬੀਰ ਸੁਖ ਨੇ ਸੰਗੀਤ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਡਾ. ਐੱਸਪੀ ਸਿੰਘ ਓਬਰਾਏ ਨੇ ਕਾਲਜ ਦੀਆਂ 50 ਹੋਣਹਾਰ ਤੇ ਜ਼ਰੂਰਤਮੰਦ ਪਰਿਵਾਰਾਂ ਦੀਆ ਵਿਦਿਆਰਥਣਾਂ ਨੂੰ ਗੋਦ ਲਿਆ ਤੇ ਹਰ ਸਾਲ 50 ਵਿਦਿਆਰਥਣਾਂ ਦੀ ਫੀਸ ਅਦਾ ਕਰਨ ਦਾ ਜ਼ਿੰਮਾ ਚੁੱਕਿਆ ਜਿਸ ਲਈ ਪਿੰ੍ਸੀਪਲ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।