
ਰੋਹਤਕ ‘ਚ ਵੱਡਾ ਹਾਦਸਾ ਹੋਇਆ ਹੈ। ਇਕ ਘਰ ਵਿਚ ਗੈਸ ਸਿਲੰਡਰ ਫੱਟਣ ਨਾਲ 2 ਬੱਚਿਆਂ ਸਮੇਤ 7 ਲੋਕ ਝੁਲਸ ਗਏ।ਮੀਡਿਆ ਰਿਪੋਰਟਾਂ ਦੇ ਹਵਾਲੇ ਅਨੁਸਾਰ ਪਰਿਵਾਰ ਸਵੇਰੇ ਘਰ ਵਿਚ ਚਾਹ ਬਣਾਉਣ ਲੱਗਿਆ ਸੀ ਤਾਂ ਇਹ ਹਾਦਸਾ ਹੋ ਗਿਆ।ਸਿਲੰਡਰ ਦਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਇਕ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ।
ਦੱਸਿਆ ਜਾ ਰਿਹਾ ਹੈ ਕਿ ਜਿਸ ਘਰ ‘ਚ ਧਮਾਕਾ ਹੋਇਆ, ਉਸ ਨੂੰ ਨਾ ਸਿਰਫ ਨੁਕਸਾਨ ਹੋਇਆ, ਸਗੋਂ ਆਲੇ-ਦੁਆਲੇ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਮਕਾਨ ਦੀ ਕੰਧ ਅਤੇ ਛੱਤ ਡਿੱਗ ਗਈ। ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਮਕਾਨਾਂ ਦੀ ਕੰਧ ਵੀ ਢਹਿ ਗਈ। ਆਸ-ਪਾਸ ਇੱਕ ਕਾਰ ਵੀ ਖੜ੍ਹੀ ਸੀ, ਜੋ ਧਮਾਕੇ ਕਾਰਨ ਨੁਕਸਾਨੀ ਗਈ।ਸਿਲੰਡਰ ਦਾ ਧਮਾਕਾ ਹੁੰਦੇ ਹੀ ਆਸ-ਪਾਸ ਹੀ ਨਹੀਂ, ਦੂਰ-ਦੂਰ ਤੋਂ ਲੋਕ ਹੈਰਾਨ ਹੋ ਗਏ। ਧਮਾਕੇ ਦੀ ਆਵਾਜ਼ ਕਰੀਬ 1 ਕਿਲੋਮੀਟਰ ਤੱਕ ਸੁਣਾਈ ਦਿੱਤੀ।