
ਇਟਲੀ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਨੇ ਆਪਣੀ 33 ਸਾਲਾਂ ਦੀ ਪ੍ਰੇਮਿਕਾ ਲਈ 905 ਕਰੋੜ ਰੁਪਏ ਦੀ ਜਾਇਦਾਦ ਛੱਡੀ ਹੈ। 17 ਸਾਲ ਤੱਕ ਇਟਲੀ ਦੇ ਪ੍ਰਧਾਨ ਮੰਤਰੀ ਰਹੇ ਸਿਲਵੀਓ ਬਰਲੁਸਕੋਨੀ ਦੀ ਇਸ ਸਾਲ 12 ਜੂਨ ਨੂੰ ਮੌਤ ਹੋ ਗਈ ਸੀ। ਉਨ੍ਹਾਂ ਦੀ ਉਮਰ 86 ਸਾਲ ਸੀ।
ਵਸੀਅਤ ‘ਚ ਉਨ੍ਹਾਂ ਦੀ ਜਾਇਦਾਦ 6 ਅਰਬ ਯੂਰੋ ਯਾਨੀ 54 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਗਈ ਹੈ। ਸਿਲਵੀਓ ਬਰਲੁਸਕੋਨੀ ਦੀ ਪ੍ਰੇਮਿਕਾ ਦਾ ਨਾਂ ਫਸੀਨਾ ਦੱਸਿਆ ਜਾ ਰਿਹਾ ਹੈ। ਦੋਵਾਂ ਦਾ ਰਿਸ਼ਤਾ ਮਾਰਚ 2020 ਵਿੱਚ ਸ਼ੁਰੂ ਹੋਇਆ ਸੀ। ਹਾਲਾਂਕਿ ਉਨ੍ਹਾਂ ਦਾ ਕਦੇ ਵਿਆਹ ਨਹੀਂ ਹੋਇਆ ਸੀ, ਬਰਲੁਸਕੋਨੀ ਨੇ ਆਪਣੇ ਅੰਤਿਮ ਪਲਾਂ ਵਿੱਚ ਫਾਸੀਨਾ ਨਾਲ ਵਿਆਹ ਕਰਕੇ ਆਪਣੀ ਪਤਨੀ ਬਣਾਇਆ।