Punjab
ਤਹਿਸੀਲ ਦਫ਼ਤਰ ‘ਚ ਕੰਮ ਕਰਦੇ ਅਸਟਾਂਮ ਫਰੋਸ਼ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ
A worker working underground committed suicide by shooting himself.

ਮੋਹਾਲੀ ਤਹਿਸੀਲ ਦਫ਼ਤਰ ‘ਚ ਕੰਮ ਕਰਦੇ ਅਸਟਾਂਮ ਫਰੋਸ਼ ਨਵਚੇਤਨ ਸਿੰਘ ਰਾਣਾ ਨੇ ਪਿੰਡ ਸੁਹਾਣਾ ਵਿਖੇ ਆਪਣੇ ਘਰ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਨਵਚੇਤਨ ਸਿੰਘ ਦੀ ਉਮਰ ਲਗਭਗ 60 ਸਾਲ ਸੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਹਥਿਆਰ ਨਾਲ ਆਤਮਹੱਤਿਆ ਕੀਤੀ ਗਈ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਲਾਇਸੰਸੀ ਸੀ ਜਾਂ ਗੈਰ-ਲਾਇਸੰਸੀ।