
ਅੰਤਰਿਗ ਕਮੇਟੀ ਦੇ ਮੈਂਬਰ ਦਾ ਅਮਲੋਹ ਵਿੱਖੇ ਘਰ ਘੇਰਿਆ!
ਸਟਾਫ ਰਿਪੋਟਰ 14/3/2025
ਪਿੱਛਲੇ ਦਿਨੀਂ ਸਿੱਖ ਜਥੇਬੰਦੀਆਂ ਵਲੋ ਅੰਤਰਿਗ ਕਮੇਟੀ ਦੇ ਮਰੀ ਜ਼ਮੀਰ ਵਾਲੇ ਮੈਂਬਰਾਂ ਦਾ ਘਰ ਘੇਰਨ ਦਾ ਐਲਾਨ ਹੋਇਆ ਸੀ। ਜਿਸ ਦੀ ਸ਼ੁਰੂਆਤ ਕੁਲਵੰਤ ਸਿੰਘ ਮੰਨਣ ਦੇ ਜਲੰਧਰ ਘਰ ਅੱਗੇ ਧਰਨਾ ਮਾਰ ਕੇ ਕੀਤੀ ਸੀ। ਹਾਲੇ ਕੀ ਉੱਥੇ ਮਾਹੌਲ ਵੀ ਥੋੜਾ ਵਿਗੜ ਗਿਆ ਸੀ।
ਪਰ ਅੱਜ ਅਮਲੋਹ ਵਿੱਖੇ ਅੰਤਰਿਗ ਕਮੇਟੀ ਮੈਂਬਰ ਰਵਿੰਦਰ ਖਾਲਸਾ ਦਾ ਘਰ ਵੀ ਘੇਰਿਆ। ਜਿੱਥੇ ਪੰਜੋਲੀ ਨੇ ਕਿਹਾ ਵੋਟਾਂ ਤਾਂ ਇਹਨਾਂ ਨੂੰ ਨਾਮ ਪਿੱਛੇ ਖਾਲਸਾ ਲਗਣ ਕਰਕੇ ਪਈਆਂ ਸਨ ਪਰ ਖਾਲਸਾ ਜੀ ਮਰਿਯਾਦਾ ਭੁੱਲ ਗਏ ਹਨ!ਜੇ ਹੱਜੇ ਵੀ ਜਮੀਰ ਹੈ ਇੱਕ ਪਾਸਾ ਕਰ ਲੈਣ ਵਿਅਕਤੀ ਜਾ ਤਖਤ ਤੇ ਪੰਥ!
ਸਿੱਖ ਸੰਗਤ ਅਮਲੋਹ ਨੇੜੇ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ: ਰਵਿੰਦਰ ਸਿੰਘ ਖਾਲਸਾ ਦੇ ਘਰ ਅੱਗੇ ਜਾਪ ਕਰਕੇ ਅੰਤ੍ਰਿੰਗ ਕਮੇਟੀ ਵਿੱਚ ਜਥੇਦਾਰ ਸਹਿਬਾਨ ਪ੍ਰਤੀ ਲਏ ਗਲਤ ਫੈਸਲੇ ਨੂੰ ਵਾਪਸ ਲੈਣ ਦੀ ਚਿਤਾਵਨੀ ਦਿੱਤੀ ਅਗਰ ਅਜਿਹਾ ਨਾ ਕੀਤਾ ਤਾਂ ਸਿੱਖ ਪੰਥ ਸਮਾਜਿਕ ਬਾਈਕਾਟ ਕਰੇਗਾ।
ਇਸ ਸਮੇਂ ਜਥੇ: ਕਰਨੈਲ ਸਿੰਘ ਪੰਜੋਲੀ, ਸ: ਨਿਰਮਲ ਸਿੰਘ, ਸ: ਤੇਜਿੰਦਪਾਲ ਸਿੰਘ ਸੰਧੂ ਅਤੇ ਵੱਡੀ ਗਿਣਤੀ ਹੋਰ ਵਰਕਰ ਸ਼ਾਮਲ ਸਨ।