
ਬਠਿੰਡਾ ‘ਚ ‘ਵਿਕਾਸ ਕ੍ਰਾਂਤੀ ਰੈਲੀ’ ‘ਚ CM ਕੇਜਰੀਵਾਲ ਨੇ ਲਿਆ ਹਿੱਸਾ। ਇਸ ਦੌਰਾਨ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ‘ਵਿਕਾਸ ਕ੍ਰਾਂਤੀ ਰੈਲੀ’ ‘ਚ ਕੇਜਰੀਵਾਲ ਨੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਰੈਲੀ ‘ਚ ਕੇਜਰੀਵਾਲ ਨੇ ਇੰਡੀਆ ਗਠਜੋੜ ਦੀ ਬੈਠਕ ‘ਚ ਸੀਟਾਂ ਦੀ ਵੰਡ ਤੋਂ ਪਹਿਲਾਂ ਵੱਡਾ ਇਸ਼ਾਰਾ ਕੀਤਾ। ‘ਆਪ’ ਲੋਕ ਸਭਾ ਦੀਆਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਇਕੱਲਿਆਂ ਹੀ ਚੋਣ ਲੜ ਸਕਦੀ ਹੈ।
ਬਠਿੰਡਾ ‘ਚ ਅਰਵਿੰਦ ਕੇਜਰੀਵਾਲ ਨੇ ਕਿਹਾ ਲੋਕ ਸਭਾ ਚੋਣਾਂ ‘ਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ਸਾਨੂੰ ਦੇ ਦਿਓ ਅਤੇ ਸਾਡੇ ਹੱਥ ਮਜ਼ਬੂਤ ਕਰੋ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਦਿੱਲੀ ਦਾ ਕੰਮ ਦੇਖ ਕੇ ਪੰਜਾਬ ‘ਚ ਸਾਨੂੰ ਵੋਟ ਪਾਈ ਸੀ। ਤੁਸੀਂ ਸਾਨੂੰ 117 ਵਿੱਚੋਂ 92 ਸੀਟਾਂ ਦਿੱਤੀਆਂ। ਹੁਣ ਇੱਥੇ ਦੂਜੀਆਂ ਪਾਰਟੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਨੌਕਰੀ ਖਤਮ ਹੋ ਗਈ ਹਨ। ਮੇਰਾ ਦਿਲ ਕਹਿ ਰਿਹਾ ਹੈ ਕਿ ਅਗਲੀ ਵਾਰ ਆਮ ਆਦਮੀ ਪਾਰਟੀ 117 ਵਿੱਚੋਂ 110 ਤੋਂ ਵੱਧ ਸੀਟਾਂ ਜਿੱਤੇਗੀ। ਹੁਣ ਲੋਕ ਸਭਾ ਚੋਣਾਂ ਆ ਰਹੀਆਂ ਹਨ। 13 ਸੀਟਾਂ ਪੰਜਾਬ ਵਿੱਚ ਹਨ ਅਤੇ ਇੱਕ ਸੀਟ ਚੰਡੀਗੜ੍ਹ ਵਿੱਚ ਹੈ। ਮੇਰਾ ਦਿਲ ਕਹਿੰਦਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਹਰ ਘਰ ਵਿੱਚ ਖੁਸ਼ੀਆਂ ਹਨ, ਹਰ ਇੱਕ ਵਿਅਕਤੀ ਲਾਭ ਪ੍ਰਾਪਤ ਕਰ ਰਿਹਾ ਹੈ, ਕਿਰਪਾ ਕਰਕੇ ਸਾਨੂੰ ਸਾਰੀਆਂ 13 ਸੀਟਾਂ ਦਿਓ ਅਤੇ ਸਾਡੇ ਹੱਥ ਮਜ਼ਬੂਤ ਕਰੋ।