IndiaPoliticsPunjab

ਪਤੀ ਨੇ ਗਰਭਵਤੀ ਪਤਨੀ ਨੂੰ ਬਾਈਕ ਨਾਲ ਬੰਨ੍ਹ ਕੇ ਘਸੀਟਿਆ, ਹੋਇਆ ਗ੍ਰਿਫਤਾਰ

ਪੀਲੀਭੀਤ ਵਿਚ ਇਕ ਪਤੀ ਦੀ ਹੈਵਾਨੀਅਤ ਸਾਹਮਣੇ ਆਈ ਹੈ। ਸ਼ਰਾਬੀ ਪਤੀ ਨੇ ਆਪਣੀ 8 ਮਹੀਨੇ ਦੀ ਗਰਭਵਤੀ ਪਤਨੀ ਨੂੰ ਬਾਈਕ ਨਾਲ ਬੰਨ੍ਹ ਕੇ ਘਸੀਟਿਆ ਜਿਸ ਕਾਰਨ ਮਹਿਲਾ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ। ਮਹਿਲਾ ਨੂੰ ਸੀਐੱਚਸੀ ਵਿਚ ਦਾਖਲ ਕਰਾਇਆ ਗਿਆ ਹੈ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

 

ਮਾਮਲਾ ਪਿੰਡ ਘੁੰਘਚਾਈ ਹੈ ਜਿਥੇ ਇਕ ਸ਼ਰਾਬੀ ਪਤੀ ਆਪਣੀ ਗਰਭਵਤੀ ਪਤਨੀ ਨੂੰ ਬਾਈਕ ਨਾਲ ਬੰਨ੍ਹ ਕੇ ਘਸੀਟ ਕੇ ਲੈ ਗਿਆ ਜਿਸ ਨਾਲ ਮਹਿਲਾ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ। ਦੋਸ਼ੀ ਪਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪਿੰਡ ਘੁੰਘਚਾਈ ਦੇ ਰਹਿਣ ਵਾਲੇ ਵੇਸ਼ਪਾਲ ਨੇ ਥਾਣੇ ਵਿਚ ਸ਼ਿਕਾਇਤ ਕਰਦੇ ਹੋਏ ਦੱਸਿਆ ਕਿ ਉਸ ਦੀ ਭੈਣ ਸੁਮਨ ਆਪਣੇ ਪਤੀ ਰਾਮਗੋਪਾਲ ਨਾਲ ਪਿੰਡ ਵਿਚ ਕੁਝ ਦੂਰੀ ‘ਤੇ ਰਹਿੰਦੀ ਹੈ। ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਤੋਂ ਨਾਰਾਜ਼ ਰਾਮਗੋਪਾਲ ਨੇ ਸੁਮਨ ਨੂੰ ਕੁੱਟਿਆ ਤੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਮੋਟਰਸਾਈਕਲ ਨਾਲ ਬੰਨ੍ਹ ਕੇ ਘਸੀਟਿਆ।

 

ਭਰਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਫੌਰਨ ਕਾਰਵਾਈ ਕਰਦੇ ਹੋਏ ਦੋਸ਼ੀ ਪਤੀ ਰਾਮ ਗੋਪਾਲ ਨੂੰ ਹਿਰਾਸਤ ਵਿਚ ਲੈ ਲਿਆ। ਥਾਣਾ ਇੰਚਾਰਜ ਰਾਜੇਂਦਰ ਸਿੰਘ ਸਿਰੋਹੀ ਨੇ ਦੱਸਿਆ ਕਿ ਮਾਮਲਾ ਨੋਟਿਸ ਵਿਚ ਲੈ ਲਿਆ ਗਿਆ ਹੈ। ਪਤੀ ਖਿਲਾਫ 307 ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।

Leave a Reply

Your email address will not be published.

Back to top button