Punjab

ਪੰਜਾਬ ‘ਚ ਕੈਨੇਡਾ ਤੋਂ ਆਈ ਔਰਤ ਦਾ ਗੋਲੀਆਂ ਮਾਰਕੇ ਕਤਲ

Woman from Canada shot dead in Punjab

Woman from Canada shot dead in Punjab

ਕਪੂਰਥਲਾ ਵਿੱਚ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋ ਮੋਟਰਸਾਈਕਲਾਂ ‘ਤੇ ਆਏ ਸ਼ੱਕੀਆਂ ਨੇ ਲਗਭਗ ਚਾਰ ਰਾਊਂਡ ਫਾਇਰਿੰਗ ਕੀਤੀ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਲਿਆ। ਫੋਰੈਂਸਿਕ ਟੀਮਾਂ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ।

ਮ੍ਰਿਤਕਾ ਦੀ ਪਛਾਣ ਹੇਮਪ੍ਰੀਤ ਕੌਰ (48) ਵਜੋਂ ਹੋਈ ਹੈ, ਜੋ ਕਿ ਸੀਨਪੁਰਾ (ਕਪੂਰਥਲਾ) ਦੀ ਰਹਿਣ ਵਾਲੀ ਹੈ। ਉਹ ਤਲਾਕਸ਼ੁਦਾ ਸੀ ਅਤੇ ਕਥਿਤ ਤੌਰ ‘ਤੇ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਈ ਸੀ। ਉਸ ਦਾ ਪਤੀ ਅਤੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ। ਇਹ ਘਟਨਾ ਸ਼ਾਮ 4 ਵਜੇ ਵਾਪਰੀ।

DSP ਸ਼ੀਤਲ ਸਿੰਘ ਨੇ ਦੱਸਿਆ ਕਿ ਔਰਤ ਘਰ ਵਿੱਚ ਇਕੱਲੀ ਸੀ। ਬਾਈਕ ‘ਤੇ 2 ਦੋਸ਼ੀ ਆਏ ਸਨ। ਇੱਕ ਦੋਸ਼ੀ ਘਰ ਵਿਚ ਵੜਿਆ ਅਤੇ ਮਹਿਲਾ ‘ਤੇ ਫਾਇਰਿੰਗ ‘ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਮੁਹੱਲੇ ਦੇ ਇੱਕ ਬੰਦੇ ਨੇ ਘਰ ਦਾ ਗੇਟ ਕੇ ਦੋਸ਼ੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਦੋਸ਼ੀ ਹਵਾਈ ਫਾਇਰ ਕੇ ਸਾਥੀ ਦੇ ਨਾਲ ਬਾਈਕ ‘ਤੇ ਫਰਾਰ ਹੋ ਗਿਆ।

Back to top button