ਪੁਲਿਸ ਕਮਿਸ਼ਨਰ ਵਲੋਂ ਵੱਡੀ ਕਾਰਵਾਈ, ਸੱਟੇਬਾਜ਼ -ਗੈਂਗਸਟਰਾਂ ਨਾਲ ਠੁਮਕੇ ਲਾਉਣਾ ਪੁਲਿਸ ਅਧਿਕਾਰੀਆਂ ਨੂੰ ਪਿਆ ਮਹਿੰਗਾ

ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਦੋ ਡੀਐਸਪੀਜ਼ ਤੇ ਇੰਸਪੈਕਟਰਾਂ ਦੀ ਸ਼ਹਿਰ ‘ਚ ਸੱਟੇ ਦਾ ਵੱਡਾ ਕਾਰੋਬਾਰ ਕਰਨ ਵਾਲੇ ਵਿਅਕਤੀ ਨਾਲ ਨੱਚਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਜਿਹੇ ‘ਚ ਇੰਸਪੈਕਟਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਵੀਡੀਓ ਦੇ ਮਾਮਲੇ ‘ਚ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਵੱਡੀ ਕਾਰਵਾਈ ਕੀਤੀ ਹੈ।

ਪੁਲਿਸ ਕਮਿਸ਼ਨਰ ਨੇ ਚਾਰ ਇੰਸਪੈਕਟਰਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਨ੍ਹਾਂ ਵਿਚ ਇੰਸਪੈਕਟਰ ਗੁਰਵਿੰਦਰ ਸਿੰਘ, ਇੰਸਪੈਕਟਰ ਗਗਨਦੀਪ ਸਿੰਘ, ਇੰਸਪੈਕਟਰ ਧਰਮਿੰਦਰ ਕਲਿਆਣ ਤੇ ਇੰਸਪੈਕਟਰ ਨੀਰਜ ਕੁਮਾਰ ਸ਼ਾਮਲ ਹਨ। ਇਨ੍ਹਾਂ ਸਾਰੇ ਇੰਸਪੈਕਟਰਾਂ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।
ਇਸ ਵੀਡੀਓ ‘ਚ ਜ਼ਿਲ੍ਹਾ ਦਿਹਾਤੀ ਦੇ ਡੀਸੀਪੀ ਸੰਜੀਵ ਕੁਮਾਰ, ਡੀਐਸਪੀ ਪ੍ਰਵੇਸ਼ ਚੋਪੜਾ, ਇੰਸਪੈਕਟਰ ਗੁਰਵਿੰਦਰ ਸਿੰਘ, ਇੰਸਪੈਕਟਰ ਨੀਰਜ ਕੁਮਾਰ, ਇੰਸਪੈਕਟਰ ਧਰਮਿੰਦਰ ਕਲਿਆਣ ਤੇ ਇੰਸਪੈਕਟਰ ਗਗਨਦੀਪ ਸਿੰਘ ਜਿੱਥੇ ਖੁਦ ਗੀਤ ਗਾਉਂਦੇ ਨਜ਼ਰ ਆਏ। ਇਸ ਦੇ ਨਾਲ ਹੀ ਡੀਐਸਪੀ ਵੀ ਗੁਣਗੁਣਾਉਂਦੇ ਨਜ਼ਰ ਆ ਰਹੇ ਹਨ।
ਵੀਡੀਓ ‘ਚ ਨਜ਼ਰ ਆ ਰਿਹਾ ਦੋਸ਼ੀ ਕਮਲ ਬੋਰੀ ਹੈ, ਜਿਸ ਦੇ ਗੈਗਟਰਾਂ ਨਾਲ ਸਬੰਧ ਦੱਸੇ ਜਾਂਦੇ ਹਨ। ਉਸ ਉਪਰ ਦੜਾ-ਸੱਟਾ ਦਾ ਕੰਮ, ਭੁੱਕੀਕੀ, ਗੈਰ ਕਾਨੂੰਨੀ ਤਰੀਕੇ ਨਾਲ ਮਕਾਨਾਂ ‘ਤੇ ਕਬਜੇ ਕਰਨ ਦੇ ਇਲਜ਼ਾਮ ਹਨ। ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਪੁਲਿਸ ‘ਚ ਰਹਿੰਦਿਆਂ ਕਮਲ ਬੋਰੀ ਖਿਲਾਫ ਕਈ ਮਾਮਲੇ ਦਰਜ ਕਰਵਾਏ ਸਨ, ਜਿਸ ਤੋਂ ਬਾਅਦ ਕਮਲ ਬੋਰੀ ਨੂੰ ਕਈ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ। ਹੁਣ ਉਹ ਸਾਰੇ ਮਾਮਲਿਆਂ ‘ਚ ਜ਼ਮਾਨਤ ‘ਤੇ ਹੈ।
Explore the ranked best online casinos of 2025. Compare bonuses, game selections, and trustworthiness of top platforms for secure and rewarding gameplaycasino activities.