EntertainmentIndia

ਵਿਵਾਦਾਂ ‘ਚ ਘਿਰੀ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ, ਬਕਾਇਆ ਟੈਕਸ ਨਾ ਭਰਨ ‘ਤੇ ਭੇਜਿਆ ਗਿਆ ਨੋਟਿਸ

ਅਮਿਤਾਭ ਬੱਚਨ ਦੀ ਨੂੰਹ ਅਤੇ ਅਭਿਨੇਤਾ ਅਭਿਸ਼ੇਕ ਬੱਚਨ ਦੀ ਪਤਨੀ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਫੀ ਲਾਈਮਲਾਈਟ ‘ਚ ਰਹਿੰਦੀ ਹੈ। ਅਕਸਰ ਉਸ ਦੇ ਨਾਂ ‘ਤੇ ਸੁਰਖੀਆਂ ਚਲਦੀਆਂ ਰਹਿੰਦੀਆਂ ਹਨ। ਪਰ ਫਿਲਹਾਲ ਅਦਾਕਾਰਾ ਅਦਾਲਤ ਦੇ ਨੋਟਿਸ ਨੂੰ ਲੈ ਕੇ ਸੁਰਖੀਆਂ ‘ਚ ਹੈ। ਖਬਰ ਹੈ ਕਿ ਐਸ਼ਵਰਿਆ ਰਾਏ ਦੀ ਜ਼ਮੀਨ ‘ਤੇ ਬਕਾਇਆ ਟੈਕਸ ਨੂੰ ਦੇਖਦੇ ਹੋਏ ਨਾਸਿਕ ਦੇ ਤਸਲੀਦਾਰ ਨੇ ਅਭਿਨੇਤਰੀ ਖਿਲਾਫ ਨੋਟਿਸ ਭੇਜਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਫਿਲਮ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਸਿੰਨਾਰ (ਨਾਸਿਕ) ਦੇ ਤਹਿਸੀਲਦਾਰ ਵੱਲੋਂ ਨੋਟਿਸ ਭੇਜਿਆ ਗਿਆ ਹੈ। ਅਸਲ ‘ਚ ਨਾਸਿਕ ਦੇ ਸਿੰਨਾਰ ਦੇ ਅਵਾੜੀ ਇਲਾਕੇ ‘ਚ ਐਸ਼ਵਰਿਆ ਰਾਏ ਬੱਚਨ ਦੀ ਵਿੰਡ ਮਿਲ ਲਈ ਜ਼ਮੀਨ ਹੈ।

ਇਸ ਜ਼ਮੀਨ ‘ਤੇ ਇਕ ਸਾਲ ਲਈ 21,960 ਰੁਪਏ ਟੈਕਸ ਦੇ ਤੌਰ ‘ਤੇ ਬਕਾਇਆ ਹੈ, ਇਸ ਨੋਟਿਸ ਨੂੰ ਧਿਆਨ ‘ਚ ਰੱਖਦੇ ਹੋਏ ਸੂਬੇ ਦੇ ਤਹਿਸੀਲਦਾਰ ਦੀ ਤਰਫੋਂ ਐਸ਼ਵਰਿਆ ਰਾਏ ਖਿਲਾਫ ਇਹ ਨੋਟਿਸ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਕੋਲ ਅਡਵਾਦੀ ਦੇ ਪਹਾੜੀ ਇਲਾਕੇ ‘ਚ ਕਰੀਬ 1 ਹੈਕਟੇਅਰ ਜ਼ਮੀਨ ਹੈ। ਅਜਿਹੇ ‘ਚ 12 ਮਹੀਨਿਆਂ ਤੋਂ ਬਕਾਇਆ ਟੈਕਸ ਨੂੰ ਲੈ ਕੇ ਅਭਿਨੇਤਰੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜਿਸ ਕਾਰਨ ਹੁਣ ਮਾਲ ਵਿਭਾਗ ਨੂੰ ਇਹ ਸਖ਼ਤ ਰੁਖ਼ ਅਪਣਾਉਣਾ ਪਿਆ ਹੈ।

ਮਾਲ ਵਿਭਾਗ ਵੱਲੋਂ ਐਸ਼ਵਰਿਆ ਨੂੰ ਮਾਰਚ ਦੇ ਅੰਤ ਤੱਕ ਬਕਾਇਆ ਟੈਕਸ ਇਕੱਠਾ ਕਰਨ ਦਾ ਟੀਚਾ ਪੂਰਾ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਐਸ਼ਵਰਿਆ ਸਮੇਤ ਉਸ ਇਲਾਕੇ ਦੇ 1200 ਹੋਰ ਜਾਇਦਾਦ ਧਾਰਕਾਂ ਨੂੰ ਨੋਟਿਸ ਭੇਜੇ ਗਏ ਹਨ।

Leave a Reply

Your email address will not be published.

Back to top button