
ਇੰਨੋਕਿਡਜ -ਦੇ ਪ੍ਰੀ ਪ੍ਰਾਇਮਰੀ ਸਕੂਲ ਵਿਖੇ ਨਵੇਂ ਪ੍ਰਵੇਸ਼ ਕਰਨ ਵਾਲਿਆਂ ਦੇ ਮਾਪਿਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ
ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ- ਪ੍ਰੀ-ਪ੍ਰਾਇਮਰੀ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਵਿੱਚ ਸਾਲ 2023-24 ਲਈ ਨਰਸਰੀ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਉੱਤੇ ਇੰਨੋਕਿਡਜ਼ ਕੋਆਰਡੀਨੇਟਰ ਸ਼੍ਰੀਮਤੀ ਬਨਦੀਪ ਵੱਲੋਂ ਮਾਪਿਆਂ ਦਾ ਸਵਾਗਤ ਕੀਤਾ ਗਿਆ।ਉਨ੍ਹਾਂ ਨੇ ਮਾਪਿਆਂ ਨੂੰ ਸਕੂਲ ਦੇ ਨਿਯਮਾਂ ਬਾਰੇ ਜਾਣੂੰ ਕਰਵਾਇਆ।ਵਿਦਿਆਰਥੀਆਂ ਨੂੰ ਟੈਂਮਪਰੇਰੀ ਆਈਡੀ ਕਾਰਡ ਵੀ ਜਾਰੀ ਕੀਤੇ ਗਏ।ਇਸ ਮੌਕੇ ਉੱਤੇ ਇੰਨੋਸੈਂਟ ਹਾਰਟਸ ਦੀ ਡਿਪਟੀ ਡਾਇਰੈਕਟਰ,ਕਲਚਰਲ ਅਫੇਅਰਜ ਅਤੇ ਮੋਟੀਵੇਸ਼ਨਲ ਸਪੀਕਰ ਨੇ ਮਾਪਿਆਂ ਨਾਲ ‘ਗੁੱਡ ਪੇਰੈਂਟਿੰਗ’ ਸੁਝਾਅ ਸਾਂਝੇ ਕੀਤੇ, ਜੋ ਕਿ ਉਨ੍ਹਾਂ ਦੇ ਬੱਚਿਆਂ ਦੇ ਪਾਲਣ-ਪੋਸ਼ਣ ਕਰਨ ਵਾਸਤੇ ਉਨ੍ਹਾਂ ਲਈ ਮਦਦਗਾਰ ਹੋਣਗੇ।ਉਨ੍ਹਾਂ ਮਾਪਿਆਂ ਨੂੰ ਬੱਚਿਆਂ ਦੇ ਭੋਜਨ ਦੀਆਂ ਪੌਸ਼ਟਿਕ ਲੋੜਾਂ ਬਾਰੇ ਜਾਣੂੰ ਕਰਵਾਇਆ।ਉਨ੍ਹਾਂ ਨੇ ਮਾਪਿਆਂ ਦੇ ਸਵਾਲਾਂ ਦੇ ਉੱਤਰ ਵੀ ਦਿੱਤੇ।ਉਨ੍ਹਾਂ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨਾਲ ਵਧੀਆ ਸਮਾਂ ਬਿਤਾਉਣ।ਇੰਨੋਕਿਡਜ਼ ਦੀ ਡਿਪਟੀ ਡਾਇਰੈਕਟਰ ਸ੍ਰੀਮਤੀ ਅਲਕਾ ਅਰੋੜਾ ਨੇ ਕਿਹਾ ਕਿ ਨਰਸਰੀ ਕਲਾਸਾਂ ਫਰਵਰੀ ਵਿੱਚ ਸ਼ੁਰੂ ਹੋਣਗੀਆਂ।