
ਜਲੰਧਰ ਦੇ ਡੀਸੀ ਦਫ਼ਤਰ ਦਾ ਸਟਾਫ ਅੱਜ ਹੜਤਾਲ ‘ਤੇ ਰਹੇਗਾ। ਮੁਲਾਜ਼ਮਾਂ ਨੇ ਇਹ ਹੜਤਾਲ ਮੰਗਲਵਾਰ ਨੂੰ ਸ਼ਾਹਕੋਟ ਵਿੱਚ ਮੁਲਾਜ਼ਮਾਂ ਦੇ ਘਿਰਾਓ ਅਤੇ ਉਨ੍ਹਾਂ ਨਾਲ ਕੀਤੇ ਮਾੜੇ ਵਿਵਹਾਰ ਦੇ ਵਿਰੋਧ ਵਿੱਚ ਕੀਤੀ ਹੈ।
ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਸ਼ਾਹਕੋਟ ਵਿੱਚ ਇੱਕ ਜਥੇਬੰਦੀ ਦੇ ਵਰਕਰ ਦਫ਼ਤਰ ਵਿੱਚ ਆਏ, ਜਿੱਥੇ ਉਨ੍ਹਾਂ ਸਟਾਫ਼ ਨਾਲ ਬਦਸਲੂਕੀ ਕੀਤੀ, ਉਨ੍ਹਾਂ ਨਾਲ ਬਹਿਸ ਵੀ ਕੀਤੀ, ਉੱਥੇ ਹੀ ਉਨ੍ਹਾਂ ਨੂੰ ਦਫ਼ਤਰ ਵਿੱਚ ਬੰਦੀ ਬਣਾ ਕੇ ਰੱਖਿਆ। ਜਦੋਂ ਤੋਂ ਨਵੀਂ ਸਰਕਾਰ ਆਈ ਹੈ, ਦਫ਼ਤਰਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ। ਕੋਈ ਵੀ ਜਾਗ ਕੇ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਕਿਸੇ ਨੂੰ ਧਮਕਾਉਣਾ ਸ਼ੁਰੂ ਕਰ ਦਿੰਦਾ ਹੈ।
ਯੂਨੀਅਨ ਨੇ ਅੱਜ ਦੀ ਹੜਤਾਲ ਸਬੰਧੀ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਹੈ ਅਤੇ ਉਨ੍ਹਾਂ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਵਨ ਕੁਮਾਰ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਡੀਐਸਪੀ ਸ਼ਾਹਕੋਟ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ।