EducationJalandhar

ਐਨ.ਸੀ.ਸੀ. ਦੁਆਰਾ ਕੇ.ਐਮ.ਵੀ. ਨੂੰ ਸਰਵੋਤਮ ਸੰਸਥਾ ਕਾਲਜ ਹੋਣ ਦਾ ਮਾਣ ਹੋਇਆ ਪ੍ਰਾਪਤ

ਕੇ.ਐਮ.ਵੀ ਨੂੰ ਐਨ.ਸੀ.ਸੀ. ਦੁਆਰਾ ਐਨ.ਸੀ.ਸੀ. ਅਤੇ ਸਮਾਜ ਸੇਵਾ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਖੇਤਰ ਚ ਕੀਤਾ ਸਨਮਾਨਿਤ

 JALANDHAR/SS CHAHAL

ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਨੂੰ ਐਨਸੀਸੀ ਦੁਆਰਾ ਸਰਵੋਤਮ ਸੰਸਥਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕੇਐਮਵੀ ਨੂੰ ਨੈਸ਼ਨਲ ਕੈਡਿਟ ਕੋਰਪਸ ਦੁਆਰਾ ਐਨ.ਸੀ.ਸੀ. ਅਤੇ ਸਮਾਜ ਸੇਵਾ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਤੇ ਬੇਮਿਸਾਲ ਕ੍ਰਮ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਸਮਾਜ ਵਿੱਚ ਕੇਐਮਵੀ ਦੇ ਯੋਗਦਾਨ ਅਤੇ ਵਿਦਿਆਰਥਣਾਂ ਨੂੰ ਐਨਸੀਸੀ ਅਤੇ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋ ਕੇ ਸਮਾਜ ਲਈ ਕੰਮ ਕਰਨ ਲਈ ਪ੍ਰੇਰਿਤ ਕਰਨ ਲਈ ਵੀ ਮਾਨਤਾ ਦਿੰਦਾ ਹੈ। ਕੇਐਮਵੀ ਨੂੰ ਕਾਲਜ ਵਿੱਚ ਕੀਤੀਆਂ ਜਾਂਦੀਆਂ ਸਾਰੀਆਂ ਐਨਸੀਸੀ ਗਤੀਵਿਧੀਆਂ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ: ਅਤਿਮਾ ਸ਼ਰਮਾ ਦਿਵੇਦੀ ਨੇ ਪੁਰਸਕਾਰ ਪ੍ਰਾਪਤ ਕਰਦੇ ਹੋਏ ਕਿਹਾ ਕਿ ਅਜਿਹੇ ਪੁਰਸਕਾਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕੇਐਮਵੀ ਮਿਆਰੀ ਸਿੱਖਿਆ ਦਾ ਬਹਿਤਰੀਨ ਨਮੂਨਾ ਹੈ। ਇਸਦੇ ਨਾਲ ਹੀ ੳਨ੍ਹਾਂ ਕਿਹਾ ਕਿ ਸਾਰਥਕ ਭਵਿੱਖ ਲਈ ਵਚਨਬੱਧਤਾ ਦੇ ਨਾਲ ਕੇ.ਐਮ.ਵੀ. ਵਿਦਿਆਰਥੀਆਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਕੇ ਅਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਐਨ.ਸੀ.ਸੀ. ਵਿੱਚ ਸ਼ਾਮਲ ਹੋਣ ਲਈ ਤਿਆਰ ਕਰਦਾ ਹੈ। ਇਸ ਤੋਂ ਇਲਾਵਾ ਕੇ.ਐਮ.ਵੀ. ਆਪਣੇ ਵੱਖ-ਵੱਖ ਟੀਚਿੰਗ ਅਤੇ ਲਰਨਿੰਗ ਦੇ ਯਤਨਾਂ ਲਈ ਨਵੀਨਤਾਕਾਰੀ ਪਹੁੰਚਰੱਖਦਾ ਹੈ ਅਤੇ ਨਾਲ ਹੀ ਵਿਦਿਆਰਥੀਆਂ ਲਈ ਪਲੇਸਮੈਂਟ ਦੇ ਮੌਕਿਆਂ ‘ਤੇ ਵੀ ਕੰਮ ਕਰਦਾ ਹੈ। ਅਜਿਹੇ ਪ੍ਰਭਾਵਸ਼ਾਲੀ ਯਤਨ ਕੇ.ਐਮ.ਵੀ. ਨੂੰ ਬੇਹਤਰਿਨ ਕਾਲਜ ਬਣਾਉਣ ਵਿੱਚ ਮਹੱਤਵਪੂਰਨ ਮਾਧਿਅਮ ਬਣੇ ਹਨ। ਇਸ ਮੌਕੇ ਤੇ ਮੈਡਮ ਪ੍ਰਿੰਸੀਪਲ ਨੇ ਇਸ ਵਿਸ਼ੇਸ਼ ਸਫਲਤਾ ਦੇ ਲਈ ਅਧਿਆਪਕਾਂ, ਵਿਦਿਆਰਥੀਆਂ ਦੁਆਰਾ ਕੀਤੇ ਗਏ ਉਪਰਾਲਿਆਂ ਅਤੇ ਮਿਹਨਤ ਦੇ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕੰਨਿਆ ਮਹਾਂਵਿਦਿਆਲਾ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਨਵੇਂ ਮਾਰਗ ਖੋਲ੍ਹੇ ਗਏ ਹਨ ਜਿਸ ਦੇ ਨਾਲ ਕੇ.ਐਮ.ਵੀ. ਸਰਵੋਤਮ ਸੰਸਥਾ ਦੇ ਪੁਰਸਕਾਰ ਨਾਲ ਸਨਮਾਨਿਤ ਹੋਣ ਦਾ ਹੱਕ ਰੱਖਦੀ ਹੈ।

Leave a Reply

Your email address will not be published.

Back to top button