
ਗੁਰਦਵਾਰਾ ਨੌਵੀ ਪਾਤਸ਼ਾਹੀ ਦੇ 31 ਸਾਲਾ ਤੋਂ ਪ੍ਰਧਾਨ ਜਗਜੀਤ ਸਿੰਘ ਗਾਬਾ ਨੂੰ ਕਮੇਟੀ ਨੇ ਕੀਤਾ ਫਾਰਿਗ?
ਕਦੇ ਕੱਠੇ ਹੁੰਦੇ ਸਨ ਪਰ ਹੁਣ ਆਹਮਨੇ ਸਾਹਮਣੇ?
!ਕਿਸਾ ਕੁਰਸੀ ਦਾ!
ਜਲੰਧਰ ਤੋਂ ਵਿਸ਼ੇਸ਼ ਰਿਪੋਰਟ ਜਸਵਿੰਦਰ ਸਿੰਘ
ਪੰਜਾਬ ਦੇ ਜਲੰਧਰ ਵਿੱਚ ਸਭ ਤੋਂ ਵੱਡੇ ਨੌਵੀਂ ਪਾਤਸਾਹੀ ਦੁੱਖ ਨਿਵਾਰਨ ਗੁਰੂਦੁਆਰਾ ਸਾਹਿਬ ਗੁਰੂ ਤੇਗ ਬਹਾਦੁਰ ਨਗਰ ਦੇ ਲੰਮੇ ਸਮੇੰ ਤੋਂ ਬਣੇ ਪ੍ਰਧਾਨ ਜਗਜੀਤ ਸਿੰਘ ਗਾਬਾ ਨੂੰ ਸੇਵਾ ਮੁਕਤ ਕੀਤਾ ਗਿਆ ਇਹ ਬਿਆਨ ਮਨਜੀਤ ਸਿੰਘ ਠੁਕਰਾਲ, ਕੰਵਲਜੀਤ ਸਿੰਘ ਉਬਰਾਏ, ਕਮਲਜੀਤ ਸਿੰਘ ਆਰੇ ਵਾਲੇ, ਤੇ ਸਤਪਾਲ ਸਿੰਘ ਬਰਾੜ ਵੱਲੋ ਸਾਥੀਆਂ ਸਮੇਤ ਮੀਟਿੰਗ ਕਰ ਵੱਖ ਵੱਖ ਦੋਸ਼ ਗਾਬਾ ਤੇ ਲਾਏ ਹਨ। ਜਿਨਾਂ ਵਿੱਚ ਡਾਲਰ ਵੇਚਣ ਦਾ ਪਰਚਾ ਵੀ ਸ਼ਾਮਿਲ ਹੈ i ਚਾਹੇ ਉਹ 31 ਸਾਲ ਪੁਰਾਣਾ ਸੀ ਉਹ ਦੋਸ਼ ਵੀ ਸ਼ਾਮਿਲ ਹੈ।

ਕੱਲ ਇੱਕ ਜਗਜੀਤ ਸਿੰਘ ਗਾਬਾ ਵੱਲੋ ਫੇਸਬੁੱਕ ਤੇ live ਹੋ ਕਿਹਾ ਸੀ ਮੈ ਕਮੇਟੀ ਨੂੰ ਪੰਜ ਅਪ੍ਰੈਲ 2025 ਨੂੰ ਹੀ ਭੰਗ ਕਰ ਦਿੱਤਾ ਸੀ। ਉਹਨਾ ਦੇ ਬੇਟੇ ਨੇ ਕਿਹਾ ਕਈ ਵਾਰ ਲੜਾਈ ਹੋਣੋਂ ਬੱਚੀ ਹੈ ਇਹਨਾਂ ਨੂੰ ਬਹੁਤ ਸਮਝਾਇਆ ਪਰ ਕੌਈ ਫਾਇਦਾ ਨਹੀਂ ਹੋਇਆ। ਉਹਨਾਂ ਕਿਹਾ ਅਸੀਂ ਪ੍ਰਸ਼ਾਸਨ ਨੂੰ ਵੀ ਆਗਾਹ ਕਰਾ ਚੁੱਕੇ ਹਾਂ। ਪਰ ਇਹ ਫਿਰ ਨਹੀਂ ਹੱਟ ਪਾਏ। ਕੱਲ ਵੱਡੀ ਇਕੱਤਰਤਾ ਦਾ ਜਿਕਰ ਕਰਦੇ ਮਨਪ੍ਰੀਤ ਸਿੰਘ ਗਾਬਾ ਕਿਹਾ ਸੰਗਤ ਸੱਚ ਤੇ ਸੁੱਚੇ ਬੰਦੇ ਦਾ ਸਾਥ ਦੇਵੇ ਤੇ ਇਹਨਾਂ ਤੋਂ ਬਚੇ ……!
ਪ੍ਰਬੰਧਕ ਕਮੇਟੀ ਤੇ ਸਾਰੇ ਮੈਂਬਰਾਂ ਦਾ ਕਹਿਣਾ ਸਰਬ ਸੰਮਤੀ ਨਾਲ ਗਾਬਾ ਨੂੰ ਅਹੁਦੇ ਤੋੰ ਕਾਫੀ ਸਮਾਂ ਪਹਿਲਾਂ ਹੀ ਹਟਾ ਦਿਤਾ ਗਿਆ ਸੀ, ਇਸ ਗਲ ਦਾ ਪਤਾ ਲਗਣ ਤੋਂ ਬਾਅਦ ਅਪਣੀ ਹਉਮੈ ਨੂੰ ਪਠੇ ਪਾਉਣ ਅਤੇ ਅਪਣੇ ਮਨ ਅਤੇ ਪਰਿਵਾਰ ਨੂੰ ਝੂਠੀ ਤਸਲੀ ਦੇਣ ਲਈ ਇਹ ਵੀਡੀਓ ਫੇਸ ਬੁਕ ਤੇ ਪਾਈ ਹੈ ਜਿਸਦੀ ਕੋਈ ਵੈਲਿਯੂ ਨਹੀਂ ਹੈ।
ਸੰਗਤਾਂ ਸਭ ਕੁਝ ਜਾਣਦੀਆਂ ਹਨ ਕਿ ਸੇਵਾ ਕੌਣ ਕਰ ਰਹੇ ਹਨ ਤੇ
ਸਿਰਫ ਦਫਤਰ ਵਿਚ ਕੁਰਸੀ ਤੇ ਬੈਠ ਕੇ ਹੁਕਮ ਕੌਣ ਚਲਾ ਰਿਹਾ ਸੀ
ਜਾਂ ਫਿਰ ਭਾਸ਼ਣ ਦੇ ਰਿਹਾ ਸੀ ਗੁਰੂ ਘਰ ਵਿੱਚ , ਹੁਣ ਤਾਂ ਕਾਫੀ ਸਮੇਂ ਤੋਂ ਸਿਰਫ ਗੁਰੂ ਘਰ ਵਿਚ ਲੈਕਚਰ ਦੇਣ ਸਮੇਂ ਹੀ ਹਾਜਰੀ ਹੁੰਦੀ ਸੀ ਅਗੇ ਪਿਛੇ ਨਹੀਂ। ਇਹ ਦੋਸ਼ ਕਮੇਟੀ ਵਲੋ ਲੱਗੇ ਨੇ।
ਗਾਬਾ ਦੇ ਸੇਵਕਾਲ ਵਿੱਚ ਗੁਰੂ ਘਰ ਵਿੱਚ ਸੰਗਤਾਂ ਦੀ ਆਮਦ ਵੱਧੀ?
ਆਮਦ ਵੱਧਣ ਨਾਲ ਗੋਲਕ ਵੱਧੀ। ਫਿਰ ਗਾਬਾ ਨੇ ਗੁਰਦਵਾਰਾ ਸਾਹਿਬ ਨਾਲ ਲਗਦੀਆਂ ਕੋਠੀਆਂ ਖਰੀਦ ਸੰਗਤਾਂ ਨੂੰ ਕਦੇ ਨਵਾਂ ਹਾਲ ਏ ਸਾਰਾ ਕਮੇਟੀ ਹੀ ਕਰਦੀ ਸੀ।
ਇੱਕ ਸਮੇ ਤਿੰਨ ਤੋਂ ਚਾਰ ਪ੍ਰੋਗਰਾਮ ਹੋ ਜਾਨ ਉਸ ਲਈ ਬਿਲਡਿੰਗ ਬਣਾਈ ਤੇ ਦਰਬਾਰ ਬਣਾਏ। ਫਿਰ ਬੇਸਮੈਂਟ ਬਣਾਇਆ।
ਜਿੱਥੇ ਖੁਸ਼ੀ ਗਮੀ ਦੇ ਸਮਾਗਮ ਹੋ ਸਕਣ। ਸਭ ਤੋਂ ਵੱਡੀ ਦੇਣ ਸੰਗਤ ਦੇ ਸਾਥ ਤੇ ਗੁਰੂ ਦੇ ਅਸ਼ੀਰਵਾਦ ਨਾਲ ਇਹਨਾਂ ਦੀ ਕਮੇਟੀ ਨੇ ਹਸਪਤਾਲ ਬਣਾਇਆ। ਇੱਕਦਮ ਏ ਸਾਰਾ ਸਾਹਮਣੇ ਆਉਣਾ ਹਰ ਇੱਕ ਸੰਗਤ ਜਾ ਉਸ ਜਗ੍ਹਾ ਨਤਮਸਤਕ ਹੋਣ ਵਾਲੇ ਨੂੰ ਹੈਰਾਨ ਕਰ ਰਿਹਾ ਹੈ। ਪਰ ਇਸ ਸਭ ਦਾ ਮਾਲਕ ਕੋਈ ਇੱਕ ਵਿਅਕਤੀ ਵਿਸ਼ੇਸ਼ ਨਹੀਂ ਬਣ ਸੱਕਦਾ।
ਹਾਲਾਂ ਕਿ ਸਾਬਕਾ ਪ੍ਰਧਾਨ ਜਗਜੀਤ ਸਿੰਘ ਗਾਬਾ ਨੇਕੱਲ ਫੇਸਬੁੱਕ ਰਾਹੀਂ ਪੱਖ ਦੇਂਦੇ ਕਿਹਾ ਪਹਿਲਾ ਭਰਤੀ ਸ਼ੁਰੂ ਹੋਏਗੀ ਜਿਸ ਵਿੱਚ ਹਰ ਕੌਈ ਮੈਂਬਰ ਬਣ ਸੱਕਦਾ ਫਿਰ ਵੋਟਾਂ ਹੋਣਗੀਆਂ ਫਿਰ ਜਿਹਨੂੰ ਸੇਵਾ ਮਿਲੇਗੀ ਉਹ ਸਿਰ ਮੱਥੇ ਪ੍ਰਵਾਨ ਹੋਏਗਾ!
ਸਾਬਕ ਪ੍ਰਧਾਨ ਨੂੰ ਪ੍ਰਬੰਧਕ ਕਮੇਟੀ ਬਾਰੇ ਫੈਸਲਾ ਲੈਣ ਦਾ ਕੋਈ ਹਕ ਨਹੀਂ ਹੁੰਦਾ , ਗੁਰੂ ਘਰ ਦੇ ਨਾਮ ਤੇ ਅਪਣੀ ਨਿਜੀ ਸੁਸਾਇਟੀ ਬਣਾ ਕਿ ਮਾਇਆ ਇਕਠੀ ਕਰਨੀ ਜਿਸ ਬਾਰੇ ਪ੍ਰਬੰਧਕ ਕਮੇਟੀ ਨੂੰ ਕੋਈ ਹਿਸਾਬ ਨਾ ਦੇਣਾ ਕੀ ਇਸਨੂੰ ਸੇਵਾ ਕਿਹਾ ਜਾਂਦਾ ਹੈ।
ਪਰ ਇੱਥੇ ਨਾਲ ਹੀ ਗਾਬਾ ਮਤਾ ਦਿਖਾ ਰਹੇ ਹਨ। ਪਰ ਜੋ ਦੋਸ਼ ਲੱਗੇ ਨੇ ਕਿ ਉਹ ਠੀਕ ਨੇ ਆਉਣ ਵਾਲੇ ਦਿਨਾਂ ਚ ਸਾਹਮਣੇ ਆ ਜਾਵੇਗਾ।
ਏ ਦੇਖ ਸੰਗਤਾਂ ਵਿੱਚ ਰੋਸ ਹੈ ਕਿ ਦੁੱਖ ਨਿਵਾਰਨ ਗੁਰੂ ਘਰ ਵਿੱਚ ਦੁੱਖ ਮਿਟਦੇ ਨੇ ਪਰ ਇਹਨਾਂ ਅਹੁਦਿਆਂ ਦੀਆਂ ਲਾਲਸਾਵਾ ਕਿਉਂ ਨਹੀਂ ਮਿੱਟਦੀਆਂ? ਗੁਰੂ ਸਾਹਿਬ ਸੁਮੱਤ ਦੇਣ ਸਾਰਿਆਂ ਨੂੰ ਕਿ ਕਿਸੇ ਗੁਰੂ ਘਰ ਦੀ ਕਮੇਟੀ ਦੀ ਚੋਣ ਸਿਸਟਮ ਹੋਣਾ ਚਾਹੀਦਾ।