
ਦਿੱਲੀ ਪਬਲਿਕ ਸਕੂਲ (DPS SCHOOL) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਫੋਨ ਕਰਕੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਉਥੇ ਭਾਰੀ ਹਫੜਾ-ਦਫੜੀ ਮਚ ਗਈ।
ਇੱਕ ਡੀਪੀਐਸ ਅਧਿਆਪਕ ਨੂੰ ਇਹ ਫ਼ੋਨ ਆਇਆ ਸੀ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਇਹ ਖਬਰ ਮਿਲਦੇ ਹੀ ਪੁਲਿਸ ਟੀਮ ਜੰਮੂ ਦੇ ਰੈਜ਼ੀਡੈਂਸੀ ਰੋਡ ‘ਤੇ ਸਥਿਤ ਦਿੱਲੀ ਪਬਲਿਕ ਸਕੂਲ ‘ਚ ਪਹੁੰਚ ਗਈ। ਪੁਲਿਸ ਦੇ ਨਾਲ-ਨਾਲ ਸੁਰੱਖਿਆ ਬਲਾਂ ਦੀਆਂ ਕਈ ਟੁਕੜੀਆਂ ਅਤੇ ਬੰਬ ਨਿਰੋਧਕ ਦਸਤਾ ਵੀ ਉੱਥੇ ਪਹੁੰਚ ਗਿਆ।