ਕੈਬਨਿਟ ਮੰਤਰੀ ਮੰਤਰੀ ਬਲਜੀਤ ਕੌਰ ਦੇ ਕਾਫਲੇ ਦੀ ਕਾਰ ਨਾਲ ਟਕਰਾਅ ਕੇ ਐਕਟਿਵਾ ਸਵਾਰ ਦੋ ਜਣੇ ਜ਼ਖਮੀ ਹੋ ਗਏ ਸਨ। ਅੱਜ ਮੰਤਰੀ ਬਲਜੀਤ ਕੌਰ ਜ਼ਖਮੀਆਂ ਨੂੰ ਮਿਲਣ ਹਸਪਤਾਲ ਪਹੁੰਚੇ ਹਨ। ਇਲਾਜ਼ ਤੋਂ ਬਾਅਦ ਜ਼ਖਮੀ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦ ਕਿ ਨੌਜਵਾਨ ਇਲਾਜ਼ ਅਧੀਨ ਹੈ।
ਮੰਤਰੀ ਬਲਜੀਤ ਕੌਰ ਨੇ ਇਲਾਜ ਦੇ ਖਰਚੇ ਦੀ ਜ਼ਿੰਮੇਵਾਰੀ ਚੁੱਕੀ ਹੈ। ਮੰਤਰੀ ਦੇ ਡਰਾਈਵਰ ਨੇ ਦੇਰ ਰਾਤ ਨੌਜਵਾਨ ਅਤੇ ਲੜਕੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਸੀ।