IndiaPunjab

ਪੰਜਾਬ ‘ਚ 115 KM ਪ੍ਰਤੀ ਘੰਟਾ ਰਫਤਾਰ ਨਾਲ ਚੱਲੀ Vande Bharat ਟਰੇਨ ਦਾ ਹੋਇਆ ਸਫਲ ਪ੍ਰੀਖਣ

ਪੰਜਾਬ ਪਹੁੰਚੀ ਵੰਦੇ ਭਾਰਤ ਐਕਸਪ੍ਰੈਸ ਦਾ ਸ਼ੁੱਕਰਵਾਰ ਨੂੰ ਨਵਾਂ ਮੋਰਿੰਡਾ ਤੋਂ ਸਾਹਨੇਵਾਲ ਤਕ ਟਰਾਇਲ ਕੀਤਾ ਗਿਆ। ਇਸ ਦੌਰਾਨ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ। ਟਰਾਇਲ ਆਉਣ-ਜਾਣ ਦੌਰਾਨ ਦੋਵੇਂ ਵਾਰ ਸਫਲ ਰਿਹਾ। ਅੱਜ ਸ਼ਨੀਵਾਰ ਅਤੇ ਕੱਲ ਐਤਵਾਰ ਨੂੰ ਵੀ ਟਰਾਇਲ ਲਏ ਜਾਣਗੇ।
ਟਰਾਇਲ ਦੌਰਾਨ ਟਰੇਨ ‘ਚ 95 ਟਨ ਸਾਮਾਨ ਰੱਖਿਆ ਗਿਆ ਸੀ, ਤਾਂ ਜੋ ਟਰਾਇਲ ਦੌਰਾਨ ਜੇਕਰ ਕੋਈ ਤਕਨੀਕੀ ਖਰਾਬੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਹੱਲ ਕੀਤਾ ਜਾ ਸਕੇ।

ਇਹ ਟਰੇਨ ਨਿਊ ਮੋਰਿੰਡਾ ਰੇਲਵੇ ਤੋਂ ਸਵੇਰੇ 11:34 ਵਜੇ ਸਾਹਨੇਵਾਲ ਲਈ ਰਵਾਨਾ ਹੋਈ ਅਤੇ 115 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 12:14 ਵਜੇ ਸਾਹਨੇਵਾਲ ਰੇਲਵੇ ਸਟੇਸ਼ਨ ਪਹੁੰਚੀ।

ਇਸ ਤੋਂ ਬਾਅਦ ਟਰੇਨ ਦੁਪਹਿਰ 12:31 ‘ਤੇ ਵਾਪਸ ਰਵਾਨਾ ਹੋਈ ਅਤੇ ਦੁਪਹਿਰ 1:05 ‘ਤੇ ਨਵਾਂ ਮੋਰਾਡਾ ਪਹੁੰਚੀ। ਦੂਜੀ ਟਰਾਇਲ ਰਨ ਲਈ, ਟਰੇਨ ਨਿਊ ਮੋਰਿੰਡਾ ਤੋਂ ਬਾਅਦ ਦੁਪਹਿਰ 2:18 ‘ਤੇ ਰਵਾਨਾ ਹੋਈ ਅਤੇ 2:55 ‘ਤੇ ਸਾਹਨੇਵਾਲ ਪਹੁੰਚੀ, ਜਦਕਿ 3:38 ‘ਤੇ ਵਾਪਸੀ ਅਤੇ ਸ਼ਾਮ 4:16 ‘ਤੇ ਨਵਾਂ ਮੋਰਿੰਡਾ ਪਹੁੰਚੀ। ਟਰਾਇਲ ਦੌਰਾਨ ਟਰੇਨ ਦੀ ਰਫਤਾਰ 115 ਕਿਲੋਮੀਟਰ ਪ੍ਰਤੀ ਘੰਟਾ ਸੀ।

ਰੇਲਗੱਡੀ ਦੀ ਰਫ਼ਤਾਰ ਨੂੰ ਨਵਾਂ ਪੈਮਾਨਾ ਦੇਣ ਲਈ ਪੰਜਾਬ ਪਹੁੰਚੀ ਵੰਦੇ ਭਾਰਤ ਐਕਸਪ੍ਰੈਸ (Vande Bharat Express) ਦਾ ਸ਼ੁੱਕਰਵਾਰ ਨੂੰ ਨਵਾਂ ਮੋਰਿੰਡਾ ਤੋਂ ਸਾਹਨੇਵਾਲ ਤਕ ਟਰਾਇਲ ਕੀਤਾ ਗਿਆ। ਇਸ ਦੌਰਾਨ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ। ਟਰਾਇਲ ਆਉਣ-ਜਾਣ ਦੌਰਾਨ ਦੋਵੇਂ ਵਾਰ ਸਫਲ ਰਿਹਾ। ਅੱਜ ਸ਼ਨੀਵਾਰ ਅਤੇ ਕੱਲ ਐਤਵਾਰ ਨੂੰ ਵੀ ਟਰਾਇਲ ਲਏ ਜਾਣਗੇ।

ਟਰਾਇਲ ਦੌਰਾਨ ਟਰੇਨ ‘ਚ 95 ਟਨ ਸਾਮਾਨ ਰੱਖਿਆ ਗਿਆ ਸੀ, ਤਾਂ ਜੋ ਟਰਾਇਲ ਦੌਰਾਨ ਜੇਕਰ ਕੋਈ ਤਕਨੀਕੀ ਖ਼ਰਾਬੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਹੱਲ ਕੀਤਾ ਜਾ ਸਕੇ।

ਇਹ ਟਰੇਨ ਨਿਊ ਮੋਰਿੰਡਾ ਰੇਲਵੇ ਤੋਂ ਸਵੇਰੇ 11:34 ਵਜੇ ਸਾਹਨੇਵਾਲ ਲਈ ਰਵਾਨਾ ਹੋਈ ਅਤੇ 115 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 12:14 ਵਜੇ ਸਾਹਨੇਵਾਲ ਰੇਲਵੇ ਸਟੇਸ਼ਨ ਪਹੁੰਚੀ।

ਇਸ ਤੋਂ ਬਾਅਦ ਟਰੇਨ ਦੁਪਹਿਰ 12:31 ‘ਤੇ ਵਾਪਸ ਰਵਾਨਾ ਹੋਈ ਅਤੇ ਦੁਪਹਿਰ 1:05 ‘ਤੇ ਨਵਾਂ ਮੋਰਿੰਡਾ ਪਹੁੰਚੀ। ਦੂਜੀ ਟਰਾਇਲ ਰਨ ਲਈ, ਟਰੇਨ ਨਿਊ ਮੋਰਿੰਡਾ ਤੋਂ ਬਾਅਦ ਦੁਪਹਿਰ 2:18 ‘ਤੇ ਰਵਾਨਾ ਹੋਈ ਅਤੇ 2:55 ‘ਤੇ ਸਾਹਨੇਵਾਲ ਪਹੁੰਚੀ, ਜਦਕਿ 3:38 ‘ਤੇ ਵਾਪਸੀ ਅਤੇ ਸ਼ਾਮ 4:16 ‘ਤੇ ਨਵਾਂ ਮੋਰਿੰਡਾ ਪਹੁੰਚੀ। ਟਰਾਇਲ ਦੌਰਾਨ ਟਰੇਨ ਦੀ ਰਫ਼ਤਾਰ 115 ਕਿਲੋਮੀਟਰ ਪ੍ਰਤੀ ਘੰਟਾ ਸੀ।

Related Articles

Leave a Reply

Your email address will not be published.

Back to top button