IndiaHealth

ਹਾਈਵੇਅ ‘ਤੇ ਸੰਘਣੀ ਧੁੰਦ ਕਾਰਨ ਟਰੱਕ ਚਾਹ ਦੇ ਖੋਖੇ ‘ਤੇ ਚੜ੍ਹਿਆ, 6 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ‘ਚ ਬੰਦਾ-ਬਹਿਰਾਇਚ ਹਾਈਵੇਅ ‘ਤੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਟਰੱਕ ਨੇ ਸੜਕ ਕਿਨਾਰੇ ਚਾਹ ਦੇ ਖੋਖੇ ‘ਤੇ ਖੜ੍ਹੇ ਛੇ ਵਿਅਕਤੀਆਂ ਨੂੰ ਦਰੜ ਦਿੱਤਾ। ਇਸ ਦੌਰਾਨ ਚਾਰ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਟਰੱਕ ਚਾਹ ਦੇ ਖੋਖੇ ‘ਤੇ ਖੜ੍ਹੇ ਪਿੰਡ ਵਾਸੀਆਂ ਨੂੰ ਦਰੜਨ ਮਗਰੋਂ ਇੱਕ ਖੱਡ ਵਿੱਚ ਜਾ ਡਿੱਗਾ।

Back to top button