ਚੈਰੀਟੇਬਲ ਹਸਪਤਾਲ ਵਿੱਚ OPD ਸਿਰਫ 13 ਰੁਪਏ ‘ਚ ਕੀਤੀ ਜਾਵੇਗੀ ਅਤੇ ਲੋੜਵੰਦ ਮਰੀਜ਼ਾਂ ਲਈ ਹੋਰ ਵੀ ਬਹੁਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ- ਡਾ ਗਿੱਲ
ਜਲੰਧਰ / ਐਸ ਐਸ ਚਾਹਲ
ਜਲੰਧਰ ਦੇ ਟਾਂਡਾ ਰੋਡ ਮਾਰਗ ਨੇੜੇ ਸ਼ਹੀਦ ਬੰਤਾ ਸਿੰਘ ਸੰਘਵਾਲ ਚੌਂਕ ਸਥਿਤ ਡਾਕਟਰ ਜੀ ਐਸ ਗਿੱਲ ਮੈਮੋਰੀਅਲ ਜਨਤਾ ਕੇਅਰ ਚੈਰੀਟੇਬਲ ਹਸਪਤਾਲ ਦਾ ਉਦਘਾਟਨ ਸਮਾਰੋਹ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸੰਤਾਂ ਮਹਾਂ -ਪੁਰਸ਼ਾਂ ਅਤੇ ਹੋਰ ਮਹਾਨ ਹਸਤੀਆਂ ਵੱਲੋਂ ਆਪਣੇ ਕਰ-ਕਮਲਾ ਨਾਲ 10 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ . ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਜਸਬੀਰ ਕੌਰ ਗਿੱਲ ਅਤੇ ਡਾਕਟਰ ਗੁਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਚੈਰੀਟੇਬਲ ਹਸਪਤਾਲ ਵਿੱਚ ਓਪੀਡੀ ਸਿਰਫ 13 ਰੁਪਏ ਵਿੱਚ ਹੀ ਕੀਤੀ ਜਾਵੇਗੀ ਅਤੇ ਲੋੜਵੰਦ ਮਰੀਜ਼ਾਂ ਲਈ ਹੋਰ ਵੀ ਬਹੁਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।