ਜਲੰਧਰ ਚ ਪੰਜਾਬ ਰੋਡਵੇਜ਼ ਦੇ 3 ਮੁਲਾਜ਼ਮਾਂ ਨੂੰ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ
ਜਲੰਧਰ ਚ ਪੰਜਾਬ ਰੋਡਵੇਜ਼ ਦੇ 3 ਮੁਲਾਜ਼ਮਾਂ ਨੂੰ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ





ਜਲੰਧਰ ਪੁਲਿਸ ਦੇ ਸਪੈਸ਼ਲ ਸੈਲ ਦੀ ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਤਿੰਨ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸਪੈਸ਼ਲ ਸੈਲ ਦੀ ਪੁਲਿਸ ਵੱਲੋਂ ਇੱਕ ਇਤਲਾਹ ਦੇ ਆਧਾਰ ‘ਤੇ ਬੱਸ ਸਟੈਂਡ ਨੇੜੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੇ ਪਾਸਪੋਰਟ ਦਫ਼ਤਰ ਦੇ ਪਾਸਿਓਂ ਇੱਕ ਵਿਅਕਤੀ ਹੱਥ ਵਿੱਚ ਪੋਲੀਥੀਨ ਦਾ ਲਿਫ਼ਾਫ਼ਾ ਫੜੀ ਪੈਦਲ ਆ ਰਿਹਾ ਦੇਖਿਆ। ਉਕਤ ਵਿਅਕਤੀ ਕੋਲ ਖੜ੍ਹੀ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਹੱਥ ‘ਚ ਫੜਿਆ ਪਾਲੀਥੀਨ ਦਾ ਲਿਫਾਫਾ ਸੜਕ ਕਿਨਾਰੇ ਸੁੱਟ ਕੇ ਤੇਜ਼ੀ ਨਾਲ ਪਿੱਛੇ ਮੁੜ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਅਜੀਤ ਸਿੰਘ ਉਰਫ਼ ਰਾਜੂ ਵਾਸੀ ਸੰਜੇ ਗਾਂਧੀ ਨਗਰ ਮੱਖੂ ਫਿਰੋਜ਼ਪੁਰ ਹਾਲ ਵਾਸੀ ਮੁਹੱਲਾ ਅਮਰਗੜ੍ਹ ਬਸ਼ੀਰਪੁਰਾ ਰਾਮਾ ਮੰਡੀ ਜਲੰਧਰ ਅਤੇ ਉਸ ਵੱਲੋਂ ਸੁੱਟੇ ਕਾਲੇ ਪੋਲੀਥੀਨ ਲਿਫਾਫੇ ‘ਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਐਫ.ਆਈ.ਆਰ ਨੰਬਰ 18 ਮਿਤੀ 31.01.2025 ਅਧੀਨ 21-61-85 ਐਨ.ਡੀ.ਪੀ.ਐਸ ਐਕਟ, ਬਾਅਦ ਵਿਚ 29 ਐਨ.ਡੀ.ਪੀ.ਐਸ ਐਕਟ, ਥਾਣਾ ਡਿਵੀਜ਼ਨ ਨੰਬਰ 6 ਜਲੰਧਰ ਦਰਜ ਕੀਤਾ ਗਿਆ ਸੀ। ਉਨਾ ਦੱਸਿਆ ਕਿ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਅਜੀਤ ਸਿੰਘ ਉਰਫ ਰਾਜੂ, ਦੀਪਕ ਸ਼ਰਮਾ ਵਾਸੀ ਸ਼ਹੀਦ ਭਗਤ ਸਿੰਘ ਨਗਰ ਕਲੋਨੀ ਜਲੰਧਰ ਅਤੇ ਦੀਪਕ ਸ਼ਰਮਾ, ਕੀਰਤ ਸਿੰਘ ਵਾਸੀ ਸੁਲਤਾਨਵਿੰਡ ਥਾਣਾ ਦੋਬੁਰਜੀ ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ ਰੋਡਵੇਜ਼ ਡਿਪੂ ਜਲੰਧਰ 2 ਵਿੱਚ ਬਤੌਰ ਇੰਸਪੈਕਟਰ ਤਾਇਨਾਤ ਸਨ