ਜਲੰਧਰ ਵਿਚ ਨਿਹੰਗ ਬਾਣੇ ’ਚ ਆਏ ਲੋਕਾਂ ਵਲੋਂ RPF ਮੁਲਾਜ਼ਮ ਦਾ ਵੱਢਿਆ ਹੱਥ
People who came to Nihang Bane in Jalandhar attacked the RPF jawan
ਜਲੰਧਰ ਦੇ ਕਰਤਾਰਪੁਰ ਦੇ ਮੁੱਖ ਰੇਲਵੇ ਕਰਾਸਿੰਗ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਆਰਪੀਐਫ ਦੇ ਜਵਾਨ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਇੱਕ ਆਰਪੀਐਫ ਮੁਲਾਜ਼ਮ ਦੀ ਬਾਂਹ ਕੱਟ ਦਿੱਤੀ ਗਈ। ਘਟਨਾ ਦੇਰ ਰਾਤ 10.40 ਵਜੇ ਦੀ ਹੈ। ਹਮਲਾਵਰਾਂ ਵੱਲੋਂ ਗੇਟਮੈਨ ਨੂੰ ਵੀ ਜ਼ਖ਼ਮੀ ਕਰ ਦਿੱਤਾ ਗਿਆ ਹੈ। ਇਸ ਘਟਨਾ ‘ਚ ਜ਼ਖਮੀ ਹੋਏ ਦੋਵੇਂ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਟ੍ਰੈਫਿਕ ਪੁਲਿਸ ਵਾਲਿਆਂ ਦੀ ਇਮਾਨਦਾਰੀ ਨਾਲ ਰਿਸ਼ਵਤ ਦੇ ਪੈਸੇ ਵੰਡਣ ਦੀ ਵੀਡੀਓ ਵਾਇਰਲ
ਇਹ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਰੇਲਵੇ ਕਰਾਸਿੰਗ ਦੇ ਫਾਟਕ ਨੰਬਰ ਐੱਸ 55 ‘ਤੇ ਵਾਪਰਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੇਰ ਰਾਤ ਹਮਲਾਵਰਾਂ ਵੱਲੋਂ ਆਰ.ਪੀ.ਐਫ ਦੇ ਜਵਾਨਾਂ ਅਤੇ ਗੇਟਮੈਨ ‘ਤੇ ਸ਼ਰੇਆਮ ਕੀਤੇ ਹਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਇਸ ਘਟਨਾ ਨੂੰ ਲੈ ਕੇ ਲੋਕਾਂ ‘ਚ ਸਹਿਮ ਦਾ ਮਾਹੌਲ ਹੈ।
ਮਿਲੀ ਜਾਣਕਾਰੀ ਅਨੁਸਾਰ ਰੇਲਵੇ ਫਾਟਕ ਬੰਦ ਹੋਣ ‘ਤੇ ਮੁਲਾਜ਼ਮ ਅਤੇ ਹਮਲਾਵਰਾਂ ਵਿਚਾਲੇ ਉਨ੍ਹਾਂ ਦੇ ਬਾਹਰ ਨਿਕਲਣ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਹਮਲਾਵਰਾਂ ਨੇ ਆਰਪੀਐਫ ਦੇ ਜਵਾਨ ਅਤੇ ਗੇਟਮੈਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉੱਥੇ ਮੌਜੂਦ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਜਿਸ ‘ਚ ਉਕਤ ਵਿਅਕਤੀ ਦੱਸ ਰਿਹਾ ਹੈ ਕਿ ਗੇਟ ਨੰਬਰ ਐੱਸ 55 ‘ਤੇ ਆਰ.ਪੀ.ਐੱਫ ਦੇ ਜਵਾਨ ਅਤੇ ਗੇਟਮੈਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।