Jalandhar

ਜਲੰਧਰ: SAD ਪ੍ਰਧਾਨ ਦੀ ਮੀਟਿੰਗ ‘ਚ ਕਈ ਨੇਤਾਵਾਂ ਦੇ ਗਾਇਬ ਰਹਿਣਾ ਬਣਿਆ ਚਿੰਤਾਂ ਦਾ ਵਿਸ਼ਾ, ਅਕਾਲੀ ਵਰਕਰਾਂ ਨੇ ਕੱਢੀ ਭੜ੍ਹਾਸ

Jalandhar: Absence of many leaders in SAD president's meeting has become a matter of concern

ਜਲੰਧਰ: SAD ਪ੍ਰਧਾਨ ਦੀ ਮੀਟਿੰਗ ‘ਚ ਕਈ ਨੇਤਾਵਾਂ ਦੇ ਗਾਇਬ ਰਹਿਣਾ ਬਣਿਆ ਚਿੰਤਾਂ ਦਾ ਵਿਸ਼ਾ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਸੀਟ ਤੇ ਨੌ ਹਲਕਿਆਂ ਦੇ ਸਰਕਲ ਪ੍ਰਧਾਨਾਂ ਸਾਬਕਾ ਵਿਧਾਇਕਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ ਬੁਲਾਈ ਸੀ। ਜਿਸ ਚ ਸ਼ਹਿਰੀ ਹਲਕੇ ਅਤੇ ਦਿਹਾਤੀ ਹਲਕਿਆਂ ਚ ਪਾਰਟੀ ਛੱਡਣ ਵਾਲਿਆਂ ਸੰਬਧੀ ਮੰਥਨ ਕੀਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਮੀਟਿੰਗ ਵਿੱਚ ਅਹਿਮ ਇਹ ਰਿਹਾ ਕਿ ਆਦਮਪੁਰ, ਫਲੋਰ ਅਤੇ ਕਈ ਹੋਰ ਹਲਕਿਆ ਦੇ ਕਈ ਧਾਰਮਿਕ ਤੇ ਸਿਆਸੀ ਨੇਤਾ ਸ਼ਾਮਿਲ ਨਹੀਂ ਹੋਏ. ਜਿਹੜਾ ਕਿ ਇੱਕ ਬਹੁਤ ਚਿੰਤਾ ਦਾ ਵਿਸ਼ਾ ਬਣ ਚੁਕਾ ਹੈ ਇੱਥੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਵਨ ਟੀਨੂ ਦੇ ਨਜ਼ਦੀਕੀ ਹੋਰ ਕਈ ਨੇਤਾ ਤੇ ਵਰਕਰ ਵੀ ਆਪ ਚ ਸ਼ਾਮਿਲ ਹੋ ਸਕਦੇ ਹਨ,  ਜਾਣਕਾਰੀ ਮੁਤਾਬਿਕ ਪਾਰਟੀ ਪ੍ਰਧਾਨ ਅਗੇ ਅਕਾਲੀ ਵਰਕਰਾਂ ਨੇ ਟੀਨੂੰ ਦੇ ਖਿਲਾਫ ਭੜ੍ਹਾਸ ਕੱਢੀ ਅਤੇ ਖਰੀਆਂ ਖਰੀਆਂ ਸੁਣਾਈਆ .

ਹੁਣ ਦੂਸਰੇ ਪਾਸੇ ਸ਼ਿਅਦ ਦੀ ਨਜ਼ਰ ਇਕ ਨਾਰਾਜ ਕਾਂਗਰਸੀ ਨੇਤਾ ਵਲ ਵੀ ਜਾ ਰਹੀ ਹੈ ਅਤੇ ਪਾਸੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਪ੍ਰੋਫੈਸਰ ਹਰਬੰਸ ਸਿੰਘ ਬਲੇਨਾ ਅਤੇ ਇਕ ਸਾਬਕਾ ਐਸ ਐਸ ਪੀ ਹਰਮੋਹਨ ਸਿੰਘ ਸੰਧੂ ਤੇ ਰੱਖੀ ਹੋਈ ਹੈ. ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਇਸ ਔਖੀ ਘੜੀ ਦੇ ਵਿੱਚ ਪਾਰਟੀ ਵਰਕਰਾਂ ਦਾ ਮਨੋਬਲ ਸਥਿਰ ਰੱਖਣ ਲਈ ਇਸ ਨੇਤਾ ਨੂੰ ਜਲੰਧਰ ਤੋਂ ਉਮੀਦਵਾਰ ਬਣਾਉਂਦਾ ਹੈ

Back to top button