Jalandhar
ਯੂਨੀਕ ਹੋਮ ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ ਵਲੋਂ ਬੇਸਹਾਰਾ ਬੱਚੀਆਂ ਦਾ ਜਨਮ ਦਿਨ ਮਨਾਇਆ ਜਾਵੇਗਾ 24 ਅਪ੍ਰੈਲ ‘ਨੂੰ
Unique Home Bhai Ghanhaiya Ji Charitable Trust will celebrate the birthday of destitute children on April 24th.

Unique Home Bhai Ghanhaiya Ji Charitable Trust will celebrate the birthday of destitute children on April 24th.
ਬੇਟੀ ਬਚਾਓ, ਬੇਟੀ ਪੜਾਓ
ਅਣਗੌਲੇ, ਅਣਕਿਆਸੇ, ਬੇਸਹਾਰਾ ਬੱਚਿਆਂ ਲਈ ਇਕ ਅਨੋਖਾ ਘਰ, ਯੂਨੀਕ ਹੋਮ ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ (ਰਜਿ:) ਐਲਡੀਕੇ ਗਰੀਨ, ਨੇੜੇ ਖਾਂਬੜਾ ਗੇਟ, ਨਕੋਦਰ ਰੋਡ ਵੱਲੋਂ ਹਰ ਸਾਲ ਦੀ ਤਰ੍ਹਾਂ ਇਨ੍ਹਾਂ ਬੱਚਿਆਂ ਦਾ ਜਨਮ ਦਿਨ ਸ਼ੁੱਕਰਵਾਰ 24-4-2026 ਸ਼ਾਮ 3.00 ਤੋਂ 6.30 ਵਜੇ ਤੱਕ ਯੂਨੀਕ ਹੋਮ, ਸਾਹਮਣੇ ਆਲੂ ਖੋਜ ਕੇਂਦਰ (6 ਕਿ. ਮੀ. ਮਾਈਲਸਟੋਨ), ਨੇੜੇ ਐਲਡੀਕੋ ਗਰੀਨ, ਨਕੋਦਰ ਰੋਡ, ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ।
ਇਸ ਨੇਕ ਉਪਰਾਲੇ ਦਾ ਉਦੇਸ਼ ਸਮਾਜ ਵਿਚ ਬਚਿੱਆ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨਾ ਹੈ। ਆਪ ਸਭ ਦੀ ਸ਼ਮੂਲੀਅਤ ਤੰਦਰੁਸਤ, ਨਰੋਵੇ ਅਤੇ ਸੁੰਦਰ ਸਮਾਜ ਦੀ ਸਿਰਜਣਾ ਵਿਚ ਸਹਾਇਕ ਹੋਵੇਗੀ।
ਯੂਨੀਕ ਹੋਮ ਬੇਨਤੀ ਕਰਦਾ ਹੈ ਮਨੁੱਖੀ ਦਰਦ ਅਤੇ ਰੱਬੀ ਪਿਆਰ ਨਾਲ ਭਿੱਜੀ ਹਰ ਆਤਮਾ ਨੂੰ ਕਿ ਇਨ੍ਹਾਂ ਮਾਸੂਮ ਬੱਚਿਆਂ ਦੀਆਂ ਖੁਸ਼ੀਆਂ (ਜਨਮ ਦਿਨ) ਵਿੱਚ ਸ਼ਰੀਕ ਹੋ ਕੇ ਇਨ੍ਹਾਂ ਨੂੰ ਅਸੀਸ ਦਿਉ।










