Punjab

ਜੁਗਾੜੂ ਵਾਹਨ ਦੀ ਲਪੇਟ ‘ਚ ਆ ਕੇ ਮਾਂ-ਪੁੱਤਰ ਦੀ ਮੌਤ

ਰਾਤ ਉਸ ਸਮੇਂ ਮਾਂ ਤੇ ਪੁੱਤਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਜਦੋਂ ਉਹ ਸੜਕ ‘ਤੇ ਪਹਿਲਾਂ ਤੋਂ ਹੋਏ ਸੜਕ ਹਾਦਸੇ ‘ਚ ਜ਼ਖ਼ਮੀਆਂ ਨੂੰ ਬਚਾਉਣ ਲਈ ਖੜ੍ਹੇ ਸਨ ਕਿ ਉਨ੍ਹਾਂ ਨੂੰ ਕਿਸੇ ਅਣਪਛਾਤੇ ਘੁੜੱਕੇ ਨੇ ਦਰੜ ਦਿੱਤਾ। ਹਾਦਸੇ ਵਿਚ ਔਰਤ ਦਾ ਪਤੀ ਵਾਲ-ਵਾਲ ਬਚ ਗਿਆ ਜਦਕਿ ਉਸ ਦੀ ਪਤਨੀ ਤੇ ਮਾਸੂਮ ਬੱਚੇ ਦੀ ਮੌਤ ਹੋ ਗਈ।

ਓਧਰ ਸੀਤੋ ਪੁਲਿਸ ਚੌਕੀ ਨੇ ਅਣਪਛਾਤੇ ਘੁੜੱਕਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਕੁੱਤਿਆਂਵਾਲੀ ਵਾਸੀ ਮਲਕੀਤ ਆਪਣੇ ਚਾਰ ਸਾਲ ਦੇ ਪੁੱਤਰ ਅਭਿਜੋਤ ਨੂੰ ਦਵਾਈ ਦਿਵਾਉਣ ਲਈ 26 ਸਾਲਾ ਪਤਨੀ ਦੀਪੂ ਨਾਲ ਬਾਈਕ ’ਤੇ ਸ਼ੁੱਕਰਵਾਰ ਦੇਰ ਸ਼ਾਮ ਖੁੱਬਨ ਜਾ ਰਹੇ ਸਨ। ਇਸੇ ਮਾਰਗ ’ਤੇ ਕਿ ਸੜਕ ’ਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਪਿਆ ਸੀ ਜਿਸ ਨੂੰ ਦੇਖਣ ਅਤੇ ਬਚਾਉਣ ਲਈ ਮਲਕੀਤ ਸਿੰਘ ਨੇ ਵੀ ਆਪਣਾ ਮੋਟਰਸਾਈਕਲ ਉਥੇ ਰੋਕ ਲਿਆ। ਜਦੋਂ ਮਲਕੀਤ ਦੀ ਪਤਨੀ ਆਪਣੇ ਬੱਚੇ ਨੂੰ ਚੁੱਕ ਕੇ ਸੜਕ ’ਤੇ ਟਾਰਚ ਲੈ ਕੇ ਖੜੀ ਸੀ ਤਾਂ ਇਸੇ ਦੌਰਾਨ ਉਲਟੀ ਦਿਸ਼ਾ ਤੋਂ ਆਏ ਇਕ ਘੜੁੱਕੇ ਨੇ ਦੀਪੂ ਤੇ ਉਸ ਦੇ ਪੁੱਤਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮਾਂ-ਪੁੱਤਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਬਠਿੰਡਾ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿਚ ਦੋਵਾਂ ਨੇ ਦਮ ਤੋੜ ਦਿੱਤਾ।

Related Articles

Back to top button