ਬਾਲੀਵੁੱਡ ਦੇ ਗਲਿਆਰਿਆਂ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇੰਡਸਟਰੀ ਦੀ ਬੋਲਡ ਅਭਿਨੇਤਰੀਆਂ ‘ਚੋਂ ਇਕ ਸੰਨੀ ਲਿਓਨ ਦੇ ਇਕ ਫੈਸ਼ਨ ਸ਼ੋਅ ਦੇ ਸਥਾਨ ਨੇੜੇ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਧਮਾਕੇ ਦੀ ਜਾਣਕਾਰੀ ਸ਼ੋਅ ਦੇ ਇਕ ਅਧਿਕਾਰੀ ਨੇ ਸਾਂਝੀ ਕੀਤੀ ਹੈ, ਹਾਲਾਂਕਿ ਧਮਾਕੇ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਮਨੀਪੁਰ ਦੀ ਰਾਜਧਾਨੀ ਦੇ ਹੱਟਾ ਕਾਂਗਜੀਬੁੰਗ ਇਲਾਕੇ ‘ਚ ਸਵੇਰੇ ਭਿਆਨਕ ਧਮਾਕਾ ਹੋਇਆ।
ਇਕ ਅਧਿਕਾਰੀ ਨੇ ਦੱਸਿਆ ਕਿ ਇੰਫਾਲ ‘ਚ ਇਕ ਫੈਸ਼ਨ ਸ਼ੋਅ ਪ੍ਰੋਗਰਾਮ ਦੇ ਸਥਾਨ ਨੇੜੇ ਜ਼ਬਰਦਸਤ ਧਮਾਕਾ ਹੋਇਆ, ਜਿਸ ‘ਚ ਅਭਿਨੇਤਰੀ ਸੰਨੀ ਲਿਓਨ ਸ਼ਿਰਕਤ ਕਰਨ ਜਾ ਰਹੀ ਹੈ। ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ ਦੇ 1490 ਸ਼ੱਕੀ ਟਿਕਾਣਿਆਂ ‘ਤੇ ਛਾਪੇਮਾਰੀਜਾਣਕਾਰੀ ਮੁਤਾਬਕ ਧਮਾਕਾ ਸਵੇਰੇ ਕਰੀਬ 6.30 ਵਜੇ ਫੈਸ਼ਨ ਸ਼ੋਅ ਵਾਲੀ ਥਾਂ ਤੋਂ ਸਿਰਫ 100 ਮੀਟਰ ਦੂਰੀ ‘ਤੇ ਹੋਇਆ। ਦੱਸਿਆ ਜਾ ਰਿਹਾ ਹੈ ਕਿ, ‘ਫੈਸ਼ਨ ਸ਼ੋਅ ਵਾਲੀ ਥਾਂ ‘ਤੇ ਵਿਸਫੋਟਕ ਉਪਕਰਨ ਨਾਲ ਧਮਾਕਾ ਹੋਇਆ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।