ਕਰਤਾਰਪੁਰ ਫਲਾਈਓਵਰ ‘ਤੇ ਦੁਖਦਾਈ ਸੜਕ ਹਾਦਸੇ ‘ਚ 3 ਲੋਕਾਂ ਦੀ ਮੌਤ, 3 ਧੀਆਂ ਜ਼ਖ਼ਮੀ
3 people killed, 3 daughters injured in tragic road accident on Kartarpur flyover

3 people killed, 3 daughters injured in tragic road accident on Kartarpur flyover
ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਵਿਧੀਪੁਰ (ਆਈਟੀਬੀਵੀ ਕੈਂਪ) ਫਲਾਈਓਵਰ ਦੇ ਨੇੜੇ ਇੱਕ ਦੁਖਦਾਈ ਸੜਕ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ। ਐਤਵਾਰ ਸਵੇਰੇ ਸਵੇਰੇ 10 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਹਾਦਸੇ ‘ਚ 29 ਸਾਲਾ ਸੁਰੇਂਦਰ ਸ਼ੁਕਲਾ, ਉਸ ਦੀ ਪਤਨੀ ਪ੍ਰਿਯੰਕਾ ਤਿਵਾੜੀ (27) ਤੇ ਉਸ ਦੀ 65 ਸਾਲਾ ਮਾਂ,ਜਾਮਵੰਤੀ ਦੀ ਜਾਨ ਚਲੀ ਗਈ।
ਇਸ ਦੌਰਾਨ, ਪਰਿਵਾਰ ਦੀਆਂ ਤਿੰਨ ਛੋਟੀਆਂ ਧੀਆਂ ਅੰਸ਼ਿਕਾ (13), ਅਰਪਿਤਾ (8) ਤੇ ਇੱਕ ਸਾਲ ਦੀ ਮਾਨਵੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਅੰਸ਼ਿਕਾ ਤੇ ਅਰਪਿਤਾ ਦੀਆਂ ਲੱਤਾਂ ਟੁੱਟ ਗਈਆਂ, ਜਦੋਂ ਕਿ ਮਾਨਵੀ ਗੰਭੀਰ ਰੂਪ ‘ਚ ਜ਼ਖਮੀ ਹੈ ਤੇ ਹਸਪਤਾਲ ‘ਚ ਇਲਾਜ ਅਧੀਨ ਹੈ।
ਪੀੜਤ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਹਾਦਸਾ ਗਲਤ ਦਿਸ਼ਾ ਤੋਂ ਆਉਣ ਵਾਲੀ ਇੱਕ ਇਨੋਵਾ ਕਾਰ ਕਾਰਨ ਹੋਇਆ, ਪਰ ਪੁਲਿਸ ਘਟਨਾ ਨੂੰ ਅਲੱਗ ਤਰੀਕੇ ਨਾਲ ਪੇਸ਼ ਕਰ ਰਹੀ ਹੈ। ਇਸ ਤੋਂ ਇਲਾਵਾ, ਹਾਦਸੇ ਤੋਂ ਬਾਅਦ ਘੰਟਿਆਂ ਤੱਕ ਨਾ ਤਾਂ ਐਫਆਈਆਰ ਦਰਜ ਕੀਤੀ ਗਈ ਤੇ ਨਾ ਹੀ ਨੁਕਸਾਨੇ ਗਏ ਵਾਹਨਾਂ ਨੂੰ ਹਾਈਵੇਅ ਤੋਂ ਹਟਾਇਆ ਗਿਆ।
ਜਾਣਕਾਰੀ ਮੁਤਾਬਕ, ਪਰਿਵਾਰ ਸਵੇਰੇ 10 ਵਜੇ ਦੇ ਕਰੀਬ ਡੇਰਾ ਬਿਆਸ ਵੱਲ ਜਾ ਰਿਹਾ ਸੀ। ਉਸੇ ਸਮੇਂ, ਗਲਤ ਪਾਸੇ ਤੋਂ ਆ ਰਹੀ ਇੱਕ ਇਨੋਵਾ ਕਾਰ ਉਨ੍ਹਾਂ ਦੀ ਸਵਿਫਟ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਵਿਫਟ ਪੂਰੀ ਤਰ੍ਹਾਂ ਨੁਕਸਾਨੀ ਗਈ। SSF (ਰੋਡ ਸੇਫਟੀ ਫੋਰਸ) ਦੀ ਇੱਕ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਤੇ ਜ਼ਖਮੀਆਂ ਨੂੰ ਕਰਤਾਰਪੁਰ ਦੇ ਨਿਊ ਆਰਥੋ ਕੇਅਰ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ, ਪ੍ਰਿਯੰਕਾ ਤਿਵਾੜੀ ਸਭ ਤੋਂ ਪਹਿਲਾਂ ਦਮ ਤੋੜ ਗਈ, ਉਸ ਤੋਂ ਬਾਅਦ ਸੁਰੇਂਦਰ ਸ਼ੁਕਲਾ ਤੇ ਉਸੇ ਸ਼ਾਮ ਨੂੰ ਬਾਅਦ ‘ਚ, ਉਸ ਦੀ ਮਾਂ, ਜਮਵੰਤੀ ਦੀ ਵੀ ਮੌਤ ਹੋ ਗਈ।
ਮ੍ਰਿਤਕ ਦੀ ਭੈਣ ਮਾਇਆ ਸ਼ੁਕਲਾ ਨੇ ਦੱਸਿਆ ਕਿ ਹਾਦਸੇ ਦੌਰਾਨ ਉਸ ਦੇ ਵੱਡੇ ਭਰਾ ਦੀਆਂ ਦੋਵੇਂ ਧੀਆਂ ਦੀਆਂ ਦੋਵੇਂ ਲੱਤਾਂ ‘ਚ ਫ੍ਰੈਕਚਰ ਹੋ ਗਿਆ, ਜਦੋਂ ਕਿ ਇੱਕ ਤੀਜੀ ਕੁੜੀ ਵੀ ਗੰਭੀਰ ਜ਼ਖਮੀ ਹੈ।











