Punjab
ਮੋਟਰਸਾਈਕਲ ‘ਚ ਵੜ ਗਿਆ ਸੱਪ, ਮੱਚੀ ਹਫੜਾ-ਦਫੜੀ

ਖੰਨਾ ਦੇ ਸਮਰਾਲਾ ਰੋਡ ‘ਤੇ ਉਸ ਵੇਲੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਮੋਟਰਸਾਈਕਲ ‘ਚ ਸੱਪ ਵੜ ਗਿਆ। ਜਾਣਕਾਰੀ ਮੁਤਾਬਕ ਜਿਵੇਂ ਹੀ ਨੌਜਵਾਨ ਮੋਟਰਸਾਈਕਲ ਅੰਦਰ ਕਰਨ ਲੱਗਾ ਤਾਂ ਉਸ ਦੀ ਨਜ਼ਰ ਸੱਪ ਦੀ ਪੂਛ ‘ਤੇ ਪੈ ਗਈ। ਇਸ ਕਾਰਨ ਉਸ ਦਾ ਬਚਾਅ ਹੋ ਗਿਆ।











