ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਇੱਕ ਵਾਰ ਫਿਰ ਹਾਸੇ ਦਾ ਕਾਰਨ ਬਣ ਗਏ ਹਨ। ਬੁੱਧਵਾਰ ਰਾਤ ਨੂੰ ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ ਪ੍ਰੈੱਸ ਕਾਨਫਰੰਸ ‘ਚ ਪਹੁੰਚੇ। ਉਨ੍ਹਾਂ ਦੇ ਹੱਥ ਵਿੱਚ ਇੱਕ ਕਾਗਜ਼ ਸੀ। ਇਸ ਵਿੱਚ ਲਿਖਿਆ ਗਿਆ ਸੀ ਕਿ ਕਿਹੜੇ ਸਵਾਲ ਪੁੱਛੇ ਜਾਣਗੇ ਅਤੇ ਰਾਸ਼ਟਰਪਤੀ ਨੇ ਉਨ੍ਹਾਂ ਦੇ ਕੀ ਜਵਾਬ ਦੇਣੇ ਹਨ।
ਅਮਰੀਕੀ ਰਾਸ਼ਟਰਪਤੀ ਦੀ ਇਹ ਹਰਕਤ ਕੈਮਰਿਆਂ ‘ਚ ਕੈਦ ਹੋ ਗਈ ਅਤੇ ਹੁਣ ਇਸ ‘ਤੇ ਸਵਾਲ ਉੱਠ ਰਹੇ ਹਨ। ਮੀਡੀਆ ਪੁੱਛ ਰਿਹਾ ਹੈ ਕਿ ਕੀ ਪ੍ਰੈੱਸ ਕਾਨਫਰੰਸ ਫਿਕਸ ਸੀ। ਜੇ ਨਹੀਂ, ਤਾਂ ਬਾਈਡੇਨ ਦੇ ਹੱਥ ਵਿਚ ਪਰਚੀ ‘ਤੇ ਉਹੀ ਸਵਾਲ ਅਤੇ ਜਵਾਬ ਕਿਉਂ ਦਿੱਤੇ ਗਏ ਸਨ। ਬਾਈਡੇਨ ਦੀ ਪਿਛਲੇ ਸਾਲ ਦਸੰਬਰ ‘ਚ ਅਤੇ ਉਸ ਤੋਂ ਪਹਿਲਾਂ ਜੂਨ ‘ਚ ਚੋਰੀ ਫੜੀ ਗਈ ਸੀ। ਇਸ ਨੂੰ ਚੀਟ-ਸ਼ੀਟ ਸਕੈਂਡਲ ਦਾ ਨਾਂ ਦਿੱਤਾ ਗਿਆ।
ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ‘ਚ ਹੋਈ ਇਸ ਮੀਡੀਆ ਗੱਲਬਾਤ ‘ਚ ਬਾਈਡੇਨ ਦੇ ਨਾਲ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਲ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਬਾਈਡੇਨ ਦੀ ਇਹ ਚੋਰੀ ਦੱਖਣੀ ਕੋਰੀਆ ਦੇ ਹੀ ਇਕ ਕੈਮਰਾਮੈਨ ਨੇ ਫੜੀ ਸੀ। ਇਹ ਸਵਾਲ ਪੁੱਛਣ ਵਾਲਾ ਰਿਪੋਰਟਰ ਲਾਸ ਏਂਜਲਸ ਟਾਈਮਜ਼ ਦਾ ਕੋਰਟਨੀ ਸੁਬਰਾਮਨੀਅਨ ਸੀ। ਹੈਰਾਨੀ ਦੀ ਗੱਲ ਹੈ ਕਿ ਬਾਈਡੇਨ ਦੀ ਪਰਚੀ ‘ਤੇ ਰਿਪੋਰਟਰ ਦੀ ਫੋਟੋ ਵੀ ਸੀ।