Uncategorized
ਅੰਮ੍ਰਿਤਪਾਲ ਦੀ ਸਾਥੀ ਪੱਪਲਪ੍ਰੀਤ ਸਿੰਘ ਨਾਲ ਜੁਗਾੜੂ ਰੇਹੜੇ ‘ਤੇ ਮੋਟਰਸਾਈਕਲ ਲੱਦਦਿਆਂ ਦੀ ਨਵੀਂ ਤਸਵੀਰ ਹੋਈ ਵਾਇਰਲ

ਅੰਮ੍ਰਿਤਪਾਲ ਸਿੰਘ ਦੀ ਸਾਥੀ ਪੱਪਲਪ੍ਰੀਤ ਸਿੰਘ ਨਾਲ ਜੁਗਾੜੂ ਰੇਹੜੇ ਦੀ ਫੋਟੋ ਵਾਇਰਲ ਹੋਈ ਸੀ। ਹੁਣ ਦੋਵਾਂ ਦੀ ਜੁਗਾੜੂ ਰੇਹੜੇ ਉਤੇ ਨਵੀਂ ਤਸਵੀਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 18 ਮਾਰਚ ਦੀ ਅੰਮ੍ਰਿਤਪਾਲ ਦੀ ਤਸਵੀਰ ਹੈ, ਜਦੋਂ ਅੰਮ੍ਰਿਤਪਾਲ ਸਿੰਘ ਪੁਲਿਸ ਤੋਂ ਬਚਣ ਲਈ ਭੱਜ ਰਿਹਾ ਸੀ। ਅੰਮ੍ਰਿਤਪਾਲ ਜੁਗਾੜੂ ਰੇਹੜੇ ਵਿੱਚ ਬੈਠ ਕੇ ਪੰਕਚਰ ਦੀ ਦੁਕਾਨ ’ਤੇ ਪਹੁੰਚਿਆ ਸੀ।

ਕਾਬਲੇਗੌਰ ਹੈ ਕਿ ਅੱਜ ਅੰਮ੍ਰਿਤਪਾਲ ਸਿੰਘ ਦੀ ਇਸ ਤੋਂ ਪਹਿਲਾਂ ਇਕ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ਵਿੱਚ ਅੰਮ੍ਰਿਤਪਾਲ ਦੇ ਨਾਲ ਉਸ ਦਾ ਸਾਥੀ ਪੱਪਲਪ੍ਰੀਤ ਸਿੰਘ ਨਜ਼ਰ ਆ ਰਿਹਾ ਹੈ। ਦੋਵਾਂ ਨੇ ਹੱਥਾਂ ‘ਚ ਐਨਰਜੀ ਡਰਿੰਕ ਦੀ ਬੋਤਲ ਫੜੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਅੰਮ੍ਰਿਤਪਾਲ ਦੀ ਉਸ ਸਮੇਂ ਦੀ ਤਾਜ਼ਾ ਤਸਵੀਰ ਹੈ ਜਦੋਂ ਉਸ ਖਿਲਾਫ ਪੁਲਿਸ ਦਾ ਸਰਚ ਆਪਰੇਸ਼ਨ ਚੱਲ ਰਿਹਾ ਹੈ।