
ਨੇਪਾਲ ਵਿੱਚ ਐਤਵਾਰ (15 ਜਨਵਰੀ) ਨੂੰ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਨੇਪਾਲੀ ਮੀਡੀਆ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਜਹਾਜ਼ ‘ਚ 68 ਯਾਤਰੀ ਤੇ 3 ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਦਸਾਗ੍ਰਸਤ ਜਹਾਜ਼ ਯੇਤੀ ਏਅਰਲਾਈਨਜ਼ ਦਾ ਦੱਸਿਆ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਚਸ਼ਮਦੀਦਾਂ ਨੇ ਹਾਦਸੇ ਤੋਂ ਬਾਅਦ ਧੂੰਏਂ ਦੇ ਗੁਬਾਰ ਦੇਖੇ। ਇੱਕ ਹੋਰ ਅਹਿਮ ਗੱਲ ਸਾਹਮਣੇ ਆਈ ਹੈ। ਕਾਠਮੰਡੂ ਵਿੱਚ ਮੌਸਮ ਖ਼ਰਾਬ ਸੀ ਤੇ ਯੇਤੀ ਏਅਰਲਾਈਨ ਦੇ ਏਟੀਆਰ-72 ਜਹਾਜ਼ ਨੇ ਤੈਅ ਸਮੇਂ ਉਪਰ ਉਡਾਣ ਭਰੀ ਸੀ।