EntertainmentVideoWorld

ਇਥੇ ਸ਼ਰੇਆਮ ਲੱਗੀ ਬੋਲੀ,110 ਰੁਪਏ ‘ਚ ”kiss” ਕਰਨਾ, 461 ਰੁਪਏ ‘ਚ ”drink” ‘ਤੇ ਲਵੋ ਹੋਰ ਸੇਵਾਵਾਂ

Now there is open bidding here, "kiss" for 110 rupees, "drink" for 461 rupees and other services.

ਤੁਸੀਂ ਕਿਰਾਏ ‘ਤੇ ਮਿਲਣ ਵਾਲੀਆਂ ਚੀਜ਼ਾਂ ਦੇ ਤੌਰ ‘ਤੇ ਸ਼ਾਇਦ ਮਕਾਨ, ਸਾਮਾਨ ਅਤੇ ਕੱਪੜਿਆਂ ਬਾਰੇ ਹੀ ਜਾਣਦੇ ਹੋਵੋਗੇ ਪਰ ਅੱਜ ਕੱਲ੍ਹ ਰਿਸ਼ਤੇ ਵੀ ਕਿਰਾਏ ‘ਤੇ ਉਪਲਬਧ ਹਨ। ਇਹ ਤੁਹਾਨੂੰ ਅਜੀਬ ਲੱਗ ਸਕਦਾ ਹੈ, ਪਰ ਗੁਆਂਢੀ ਦੇਸ਼ ਚੀਨ ਵਿੱਚ ਪਿਆਰ ਅਤੇ ਰੋਮਾਂਸ ਦੇ ਛੋਟੇ-ਛੋਟੇ ਪਲ ਜਿਵੇਂ ਕਿ ਕਿੱਸ ਕਰਨਾ, ਗਲੇ ਮਿਲਣਾ, ਫਿਲਮ ਦੇਖਣਾ, ਇਕੱਠੇ ਖਾਣਾ ਬਣਾਉਣਾ ਆਦਿ ਦੁਕਾਨਾਂ ਲਗਾ ਕੇ ਵੇਚੇ ਜਾ ਰਹੇ ਹਨ। ਇਨ੍ਹਾਂ ਨੂੰ ਖਰੀਦਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਗੁਆਂਢੀ ਮੁਲਕ ਵਿੱਚ ਇੱਕ ਵੱਖਰੀ ਕਿਸਮ ਦਾ ਕਾਰੋਬਾਰ ਵਧ-ਫੁੱਲ ਰਿਹਾ ਹੈ। ਪਹਿਲਾਂ ਇੱਥੇ ਗਰਲਫ੍ਰੈਂਡ ਕਿਰਾਏ ‘ਤੇ ਮਿਲਦੀ ਸੀ ਪਰ ਹੁਣ ਪਿਆਰ ਨਾਲ ਜੁੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਸਸਤੇ ‘ਚ ਵਿਕ ਰਹੀਆਂ ਹਨ।

                            Image

ਤੁਸੀਂ ਬਹੁਤ ਸਾਰੀਆਂ ਦੁਕਾਨਾਂ ਦੇਖੀਆਂ ਹੋਣਗੀਆਂ ਪਰ ਸ਼ਾਇਦ ਹੀ ਕੋਈ ਅਜਿਹੀ ਦੁਕਾਨ ਹੋਵੇ ਜਿੱਥੇ ‘ਪਿਆਰ’ ਸ਼ਰੇਆਮ ਵਿਕ ਰਿਹਾ ਹੋਵੇ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਗੁਆਂਢੀ ਦੇਸ਼ ਚੀਨ ਦੀਆਂ ਸੜਕਾਂ ‘ਤੇ ਅਜਿਹੇ ਕਈ ਸਟਾਲ ਦੇਖਣ ਨੂੰ ਮਿਲਣਗੇ, ਜਿੱਥੇ ਪਿਆਰ ਦੇ ਇਜ਼ਹਾਰ ਵਜੋਂ ਮੰਨੀਆਂ ਜਾਂਦੀਆਂ ਭਾਵਨਾਵਾਂ ਨੂੰ ਵੇਚਿਆ ਜਾ ਰਿਹਾ ਹੈ। ਇੱਥੇ ਕੁੜੀਆਂ ਆਮ ਤੌਰ ‘ਤੇ ਸਜਾਏ ਹੋਏ ਰੇਟ ਕਾਰਡ ਲੈ ਕੇ ਬੈਠੀਆਂ ਹੁੰਦੀਆਂ ਹਨ, ਜਿਨ੍ਹਾਂ ‘ਤੇ ‘ਕਿੱਸ’ ਤੋਂ ਲੈ ਕੇ ‘ਗਲੇ ਲਗਾਉਣ’, ‘ਡਰਿੰਕ ਕਰਨਾ’, ‘ਇਕੱਠੇ ਫਿਲਮ ਦੇਖਣਾ’ ਤੱਕ ਦੀਆਂ ਸੇਵਾਵਾਂ ਵਿਕ ਰਹੀਆਂ ਹਨ। ਇਸ ਦੇ ਲਈ ਗਾਹਕਾਂ ਤੋਂ 11 ਰੁਪਏ ਤੋਂ ਲੈ ਕੇ 461 ਰੁਪਏ ਵਸੂਲੇ ਜਾਂਦੇ ਹਨ।

                             Image

ਚੀਨ ਦੇ ਸੋਸ਼ਲ ਮੀਡੀਆ ਵੇਈਬੋ ‘ਤੇ ਸੜਕ ‘ਤੇ ਸਟਾਲਾਂ ‘ਤੇ ਬੈਠੀਆਂ ਗਰਲਫ੍ਰੈਂਡ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਹਾਲ ਹੀ ‘ਚ ਸ਼ੇਨਜ਼ੇਨ ਦੀਆਂ ਸੜਕਾਂ ‘ਤੇ ਭਾਵਨਾਤਮਕ ਸਬੰਧ ਵੇਚਣ ਵਾਲੀਆਂ ਕੁੜੀਆਂ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਪੇਡ ਕੰਪੇਨਸ਼ਿਪ ਦੇ ਇਸ ਵਿਚਾਰ ਤੋਂ ਕੁੜੀਆਂ ਪੈਸੇ ਕਮਾ ਰਹੀਆਂ ਹਨ, ਪਰ ਇਸ ਵਿੱਚ ਕਿਸੇ ਕਿਸਮ ਦਾ ਗੂੜ੍ਹਾ ਰਿਸ਼ਤਾ ਸ਼ਾਮਲ ਨਹੀਂ ਹੈ। ਜੱਫੀ ਪਾਉਣ ਲਈ ਸਿਰਫ 11 ਰੁਪਏ (1 ਯੂਆਨ) ਦੇਣੇ ਪੈਂਦੇ ਹਨ, ਜਦੋਂ ਕਿ ਕਿੱਸ ਕਰਨ ਲਈ 110 ਰੁਪਏ (10 ਯੁਆਨ), ਫਿਲਮ ਦੇਖਣ ਲਈ 150 ਰੁਪਏ (15 ਯੂਆਨ) ਦੇਣੇ ਪੈਂਦੇ ਹਨ। ਜੇਕਰ ਕੋਈ ਘਰ ਦਾ ਕੰਮ ਇਕੱਠੇ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 2000 ਰੁਪਏ (20 ਯੂਆਨ) ਅਤੇ ਇੱਕ ਘੰਟੇ ਦੀ ਡਰਿੰਕ ਲਈ 4100 ਰੁਪਏ (40 ਯੂਆਨ) ਦੇਣੇ ਪੈਂਦੇ ਹਨ। 

Back to top button