
ਰਾਜਪੁਰਾ ਤੋਂ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਭੋਗਲਾ ਰੋਡ ‘ਤੇ ਬੇਕਾਬੂ ਕਾਰ ਨੇ ਸ਼ਹੀਦੀ ਜੋੜ ਮੇਲ ਦਾ ਲੰਗਰ ਬਣਾ ਰਹੀਆਂ ਔਰਤਾਂ ‘ਤੇ ਚੜ੍ਹਾ ਦਿੱਤੀ। ਇਸ ਭਿਆਨਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ 3 ਔਰਤਾਂ ਜ਼ਖਮੀ ਹੋ ਗਈਆਂ ।
ਜਾਣਕਾਰੀ ਅਨੁਸਾਰ ਪੰਜਾਬ ਇਨਕਲੇਵ ਨੇੜੇ ਸੰਗਤ ਵੱਲੋਂ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਸੀ। ਇਸ ਲੰਗਰ ਲਈ ਔਰਤਾਂ ਅੱਗ ਦੇ ਚੁੱਲ੍ਹੇ ‘ਤੇ ਰੋਟੀਆਂ ਬਣਾ ਰਹੀਆਂ ਸਨ ਕਿ ਅਚਾਨਕ ਕਾਰ ‘ਤੇ ਚੜ੍ਹ ਗਈ।