ਪਹਿਲੇ ਸਮਿਆਂ ‘ਚ ਜਿੱਥੇ ਇੱਜ਼ਤ ਅਤੇ ਮਾਣ-ਸਨਮਾਨ ਨੂੰ ਪੈਸੇ ਤੋਂ ਉੱਪਰ ਰੱਖਿਆ ਜਾਂਦਾ ਸੀ, ਹੁਣ ਪੈਸਾ ਸਭ ਤੋਂ ਮਹੱਤਵਪੂਰਨ ਹੋ ਗਿਆ ਹੈ। ਭਾਰਤ ‘ਚ ਅੱਜ ਵੀ ਬਹੁਤ ਸਾਰੀਆਂ ਕੁੜੀਆਂ ਪਰਦੇ ‘ਚ ਰਹਿੰਦੀਆਂ ਹਨ ਪਰ ਵਿਦੇਸ਼ਾਂ ‘ਚ ਕੁੜੀਆਂ ਪੈਸੇ ਲਈ ਕੋਈ ਵੀ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੀਆਂ। ਲਾਕਡਾਊਨ ‘ਚ ਸ਼ੁਰੂ ਹੋਈਆਂ OnlyFans ਵਰਗੀਆਂ ਬਾਲਗ ਸਾਈਟਾਂ ਸ਼ਾਇਦ ਇਸੇ ਦਾ ਨਤੀਜਾ ਹੈ। ਹਾਲ ਹੀ ‘ਚ 21 ਸਾਲਾ ਓਨਲੀਫੈਨਜ਼ ਮਾਡਲ ਨੇ ਆਪਣੀ ਸਫਲਤਾ ਦੀ ਕਹਾਣੀ ਲੋਕਾਂ ਨਾਲ ਸ਼ੇਅਰ ਕੀਤੀ ਹੈ।
ਹਾਲ ਹੀ ‘ਚ ਇੰਡੋਨੇਸ਼ੀਆ ‘ਚ ਲਗਭਗ 3 ਮਹੀਨੇ ਛੁੱਟੀਆਂ ਮਨਾ ਕੇ ਵਾਪਸ ਆਈ ਐਲਸਾ ਨੇ ਦੱਸਿਆ ਕਿ ਉਹ ਸਿਰਫ਼ 21 ਸਾਲ ਦੀ ਹੈ ਅਤੇ ਹੁਣ ਉਹ ਆਪਣਾ ਦੂਜਾ ਘਰ ਖਰੀਦਣ ਜਾ ਰਹੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜਿਹੜੇ ਵਿਅਕਤੀ ਤਿੰਨ ਮਹੀਨੇ ਦੀ ਛੁੱਟੀ ਤੋਂ ਬਾਅਦ ਆਇਆ ਹੋਵੇ, ਉਸ ਕੋਲ ਇੰਨੇ ਪੈਸੇ ਕਿੱਥੋਂ ਆ ਰਹੇ ਹੋਣਗੇ? ਦਰਅਸਲ, ਐਲਸਾ ਇੱਕ ਓਨਲੀਫੈਨਜ਼ ਮਾਡਲ ਹੈ ਅਤੇ ਇਸ ਸਾਈਟ ‘ਤੇ ਆਪਣੀਆਂ ਫੋਟੋਆਂ ਅਤੇ ਵੀਡੀਓ ਵੇਚ ਕੇ ਪੈਸੇ ਕਮਾਉਂਦੀ ਹੈ। ਲੋਕ ਐਲਸਾ ਦੇ ਨਹਾਉਣ ਅਤੇ ਸੌਣ ਦੇ ਵੀਡੀਓ ਦੇਖਣਾ ਪਸੰਦ ਕਰਦੇ ਹਨ। ਲੋਕ ਇਨ੍ਹਾਂ ਵੀਡੀਓਜ਼ ਨੂੰ ਸਬਸਕ੍ਰਾਈਬ ਕਰਨ ਲਈ ਬਹੁਤ ਜ਼ਿਆਦਾ ਕੀਮਤ ਦੇਣ ਲਈ ਤਿਆਰ ਹਨ।
ਐਲਸਾ ਨੇ ਲੋਕਾਂ ਨਾਲ ਆਪਣੀ ਲਾਈਫ਼ ਸਟੋਰੀ ਸ਼ੇਅਰ ਕੀਤੀ। ਉਸ ਨੇ ਦੱਸਿਆ ਕਿ ਪਹਿਲਾਂ ਉਹ ਵੇਟ੍ਰੈੱਸ ਦਾ ਕੰਮ ਕਰਦੀ ਸੀ। ਉਦੋਂ ਜਿਹੜੀ ਸਾਲ ਦੀ ਆਮਦਨ ਹੁੰਦੀ ਸੀ, ਹੁਣ ਮਹੀਨੇ ਦੀ ਆਮਦਨ ਹੋ ਗਈ ਹੈ। ਉਹ ਬਹੁਤ ਮਿਹਨਤ ਨਹੀਂ ਕਰਦੀ। ਪਰ ਉਹ ਓਨਲੀਫੈਨਜ਼ ਪੇਜ਼ ‘ਤੇ ਆਪਣੀ ਜ਼ਿੰਦਗੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ। ਉਸ ਦੀਆਂ ਤਸਵੀਰਾਂ ਦੇਖਣ ਲਈ ਲੋਕ ਉਸ ਦੇ ਪੇਜ਼ ਲਈ ਸਬਸਕ੍ਰਿਪਸ਼ਨ ਫੀਸ ਅਦਾ ਕਰਦੇ ਹਨ। ਇਹ ਉਹ ਥਾਂ ਹੈ ਜਿੱਥੇ ਐਲਸਾ ਦੀ ਕਮਾਈ ਆਉਂਦੀ ਹੈ।
ਐਲਸਾ ਓਨਲੀਫੈਨਜ਼ ਤੋਂ ਕਮਾਈ ਨਾਲ ਬਹੁਤ ਸਾਰੀਆਂ ਛੁੱਟੀਆਂ ‘ਤੇ ਜਾਂਦੀ ਹੈ। ਹਾਲ ਹੀ ‘ਚ ਐਲਸਾ ਨੇ ਥਾਈਲੈਂਡ, ਇਟਲੀ, ਗ੍ਰੀਸ, ਪੋਲੈਂਡ, ਨੀਦਰਲੈਂਡ ਅਤੇ ਬਾਲੀ ‘ਚ ਛੁੱਟੀਆਂ ਮਨਾਈਆਂ। ਉਹ ਦੂਜੇ ਦੇਸ਼ਾਂ ‘ਚ ਜਾਣਾ ਪਸੰਦ ਕਰਦੀ ਹੈ। ਜੇਕਰ ਅਸੀਂ ਏਲਸਾ ਦੇ ਓਨਲੀਫੈਨਜ਼ ਕੈਰੀਅਰ ਦੀ ਗੱਲ ਕਰੀਏ ਤਾਂ ਉਹ 2020 ‘ਚ ਏ ਗ੍ਰੇਡ ਨਾਲ ਆਪਣਾ ਕਾਲਜ ਪਾਸ ਕਰਨ ਤੋਂ ਬਾਅਦ ਇਸ ਸਾਈਟ ਵਿੱਚ ਸ਼ਾਮਲ ਹੋਈ ਸੀ। ਇਸ ਬਾਰੇ ਐਲਸਾ ਦਾ ਕਹਿਣਾ ਹੈ ਕਿ ਉਹ ਅੱਗੇ ਪੜ੍ਹਾਈ ਨਹੀਂ ਕਰਨਾ ਚਾਹੁੰਦੀ ਸੀ।