EducationPunjab

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਦੇ ਬੱਚਿਆਂ ਨੇ Vivacious Vibrance ‘ਚ ਸਾਰੇ ਮੌਸਮਾਂ ਦੇ ਰੰਗ ਬਿਖੇਰੇ

ਇੰਨੋਕਿਡਜ਼ ਦੇ ਬੱਚਿਆਂ ਨੇ ਵਿਵੇਸੀ਼ਅਸ ਵਾਈਬ੍ਰੈਂਸ ਵਿੱਚ ਸਾਰੇ ਮੌਸਮਾਂ ਦੇ ਰੰਗ ਬਿਖੇਰੇ
ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਜੀਐੱਮਟੀ, ਲੋਹਾਰਾਂ ਅਤੇ ਕੇਪੀਟੀ ਬ੍ਰਾਂਚ ਦੇ ਨੰਨ੍ਹੇ ਡਿਸਕਵਰਸ ਨੇ ਵਿਵੇਸੀ਼ਅਸ ਵਾਈਬ੍ਰੈਂਸ ਦੇ ਤਹਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।ਵਿਦਿਆਰਥੀਆਂ ਨੇ ‘ਸੀਜ਼ਨਜ਼’ ਥੀਮ ਤਹਿਤ ਡਾਂਸ ਕੀਤਾ।  ਇਸ ਮੌਕੇ ਮੁੱਖ ਮਹਿਮਾਨ ਦੀ ਭੂਮਿਕਾ ਗਰੀਨ ਮਾਡਲ ਟਾਊਨ ਬ੍ਰਾਂਚ ਦੇ ਡਾਇਰੈਕਟਰ ਸੀ.ਐਸ.ਆਰ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਡਾ: ਪਲਕ ਗੁਪਤਾ ਬੌਰੀ, ਲੋਹਾਰਾਂ ਵਿੱਚ ਡਿਪਟੀ ਡਾਇਰੈਕਟਰ ਇੰਨੋਕਿਡਜ਼ ਸ੍ਰੀਮਤੀ ਅਲਕਾ ਅਰੋੜਾ, ਕੇਪੀਟੀ.ਰੋਡ ਸਥਿਤ ਸਕੂਲ ਵਿੱਚ ਡਿਪਟੀ ਡਾਇਰੈਕਟਰ ਸਕੂਲਜ਼ ਅਤੇ ਕਾਲਜ, ਪ੍ਰੋਫੈਸਰ ਰਾਹੁਲ ਜੈਨ ਨੇ ਨਿਭਾਈ।ਵਿਦਿਆਰਥੀ ਪ੍ਰੀਸ਼ਦ ਨੇ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ।ਜੋਤ ਜਗਾਉਣ ਉਪਰੰਤ ਗਣੇਸ਼ ਵੰਦਨਾ ਪੇਸ਼ ਕੀਤੀ ਗਈ। ਬੱਚਿਆਂ ਨੇ ‘ਸੀਜ਼ਨਜ਼’ ਥੀਮ ਦੇ ਤਹਿਤ ਭਾਰਤ ਵਿੱਚ ਹਰ ਕਿਸਮ ਦੇ ਮੌਸਮਾਂ ਨੂੰ ਦਰਸਾਉਂਦਾ ਇੱਕ ਰੌਚਕ ਡਾਂਸ ਪੇਸ਼ ਕੀਤਾ। ਮਾਪਿਆਂ ਨੇ ਇਸ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ। ਪ੍ਰੋਗਰਾਮ ਵਿੱਚ ਹਾਜ਼ਰ ਗਰੀਨ ਮਾਡਲ ਟਾਊਨ ਦੇ ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ, ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ਼ ਸ਼ਰਮੀਲਾ ਨਾਕਰਾ, ਡਿਪਟੀ ਡਾਇਰੈਕਟਰ ਇੰਨੋਕਿਡਜ ਅਲਕਾ ਅਰੋੜਾ, ਪ੍ਰਿੰਸੀਪਲ ਕੋਆਰਡੀਨੇਟਰ ਗੁਰਵਿੰਦਰ ਕੌਰ ਦੁਆਰਾ ਪਲਕ ਬੌਰੀ ਗੁਪਤਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾ: ਪਲਕ ਨੇ ਮਾਪਿਆਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਆਪਣੇ ਬੱਚੇ ਦੁਆਰਾ ਕੀਤੇ ਗਏ ਛੋਟੇ ਤੋਂ ਛੋਟੇ ਕੰਮ ਦੀ ਵੀ ਹਮੇਸ਼ਾ ਸ਼ਲਾਘਾ ਕਰਨੀ ਚਾਹੀਦੀ ਹੈ। ਬੱਚੇ ਨੂੰ ਸਮੇਂ ਦੇ ਨਾਲ-ਨਾਲ ਮਾਪਿਆਂ ਦੇ ਪਿਆਰ ਦੀ ਵੀ ਲੋੜ ਹੁੰਦੀ ਹੈ। ਉਨ੍ਹਾਂ ਬੱਚਿਆਂ ਵੱਲੋਂ ਇਸ ਸ਼ਾਨਦਾਰ ਪ੍ਰਦਰਸ਼ਨ ਪਿੱਛੇ ਅਧਿਆਪਕਾਂ ਦੀ ਮਿਹਨਤ ਦੀ ਵੀ ਸ਼ਲਾਘਾ ਕੀਤੀ।

Leave a Reply

Your email address will not be published.

Back to top button