
ਇੰਨੋਸੈਂਟ ਹਾਰਟਸ ਵਿੱਚ ਹਵਨ-ਯੱਗ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ
ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਨੂਰਪੁਰ) ਵਿੱਚ ਨਵੇਂ ਸੈਸ਼ਨ 2023-24 ਦੀ ਸ਼ੁਰੂਆਤ ਮੌਕੇ ਸਕੂਲ ਦੇ ਵਿਹੜੇ ਵਿੱਚ ਹਵਨ-ਯੱਗ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਦੇ ਸੁਨਹਿਰੀ ਭਵਿੱਖ ਅਤੇ ਸਕੂਲ ਦੇ ਵਿਕਾਸ ਦੀ ਕਾਮਨਾ ਕੀਤੀ ਗਈ। ਇਸ ਹਵਨ-ਯੱਗ ਵਿੱਚ ਸ਼੍ਰੀਮਤੀ ਸ਼ੈਲੀ ਬੌਰੀ (ਐਗਜੀਕਿਊਟਿਵ ਡਾਇਰੈਕਟਰ, ਸਕੂਲਜ), ਸ਼੍ਰੀਮਤੀ ਅਰਾਧਨਾ ਬੌਰੀ (ਐਗਜੀਕਿਊਟਿਵ ਡਾਇਰੈਕਟਰ, ਕਾਲਜਜ), ਡਾ: ਪਲਕ ਬੌਰੀ (ਡਾਇਰੈਕਟਰ, ਸੀ.ਐਸ.ਆਰ.) ਸ਼ਾਮਲ ਹੋਏ। ਸਾਰੇ ਪਤਵੰਤੇ ਸੱਜਣ ਸ਼੍ਰੀ ਮਨੀਸ਼ ਜੋਸ਼ੀ (ਚੀਫ ਐਗਜੀਕਿਊਟਿਵ ਅਫਸਰ), ਸ਼੍ਰੀਮਤੀ ਹਰਲੀਨ ਗੁਲਰੀਆ (ਡਿਪਟੀ ਡਾਇਰੈਕਟਰ, ਪ੍ਰਾਇਮਰੀ ਐਜੂਕੇਸ਼ਨ), ਸ਼੍ਰੀਮਤੀ ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ, ਕਲਚਰਲ ਅਫੇਅਰਜ), ਸ਼੍ਰੀਮਤੀ ਗੁਰਵਿੰਦਰ ਕੌਰ (ਡਿਪਟੀ ਡਾਇਰੈਕਟਰ, ਸਕੂਲਜ ਅਕੈਡਮਿਕਜ), ਸ਼੍ਰੀਮਤੀ ਅਲਕਾ ਅਰੋੜਾ (ਡਿਪਟੀ ਡਾਇਰੈਕਟਰ, ਇੰਨੋਕਿਡਜ਼), ਸ਼੍ਰੀਮਤੀ ਪੂਨਮ ਨਾਰੰਗ, ਸਮੂਹ ਸਕੂਲਾਂ ਦੇ ਪ੍ਰਿੰਸੀਪਲ ਸ਼੍ਰੀ ਰਾਜੀਵ ਪਾਲੀਵਾਲ (ਗ੍ਰੀਨ ਮਾਡਲ ਟਾਊਨ), ਸ਼੍ਰੀਮਤੀ ਸ਼ਾਲੂ ਸਹਿਗਲ (ਲੋਹਾਰਾਂ), ਸ਼੍ਰੀਮਤੀ ਸੋਨਾਲੀ (ਕੈਂਟ-ਜੰਡਿਆਲਾ ਰੋਡ), ਸ਼੍ਰੀਮਤੀ ਸ਼ੀਤੂ ਖੰਨਾ (ਕਪੂਰਥਲਾ ਰੋਡ), ਸ਼੍ਰੀਮਤੀ ਮੀਨਾਕਸ਼ੀ ਸ਼ਰਮਾ (ਨੂਰਪੁਰ), ਅਤੇ ਸੀਨੀਅਰ ਅਧਿਆਪਕਾਂ ਨੇ ਯੱਗ ਵਿੱਚ ਮੱਥਾ ਟੇਕ ਕੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਕੈਂਟ ਜੰਡਿਆਲਾ ਰੋਡ ਵਿਖੇ ਵਿਸ਼ੇਸ਼ ਤੌਰ ਤੇ ਅਰਦਾਸ ਕੀਤੀ ਗਈ। ਪੂਰਨਾਹੂਤੀ ਤੋਂ ਬਾਅਦ ਸਾਰੇ ਮੈਂਬਰਾਂ ਨੇ ਇੱਕ ਦੂਜੇ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ਦੀ ਵਧਾਈ ਦਿੱਤੀ। ਹਵਨ ਦੇ ਅੰਤ ਵਿੱਚ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ।