
ਨਵਰਾਤਰੀ ਦੌਰਾਨ ਦੇਵੀ ਮਾਂ ਦੀ ਪੂਜਾ ਅਤੇ ਪੂਜਾ ਦੇ ਵਿਚਕਾਰ, ਦੋ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਸ਼ਾਰਦੀਆ ਨਵਰਾਤਰੀ ਚੱਲ ਰਹੀ ਹੈ, ਅਜਿਹੇ ‘ਚ ਲੋਕ ਦੇਵੀ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ (Shardiya Navratri 2023) ਦੇ ਪ੍ਰਸਾਦ ਅਤੇ ਤੋਹਫੇ ਚੜ੍ਹਾਉਂਦੇ ਹਨ, ਪਰ ਮੱਧ ਪ੍ਰਦੇਸ਼ ਦੇ 2 ਜ਼ਿਲ੍ਹਿਆਂ (ਮੋਰੈਨਾ ਅਤੇ ਖਰਗੋਨ) ‘ਚ ਸ਼ਰਧਾਲੂ ਮਾਂ ਨੂੰ ਖੁਸ਼ ਕਰਨ ਲਈ ਹੱਦ ਹੀ ਪਾਰ ਕਰ ਦਿੱਤੀ। ਦੱਸ ਦਈਏ ਕਿ ਮੋਰੈਨਾ ‘ਚ ਇਕ ਨੌਜਵਾਨ ਅਤੇ ਖਰਗੋਨ ‘ਚ ਇਕ ਔਰਤ ਨੇ ਮੰਦਰ ਦੇ ਪਰਿਸਰ ‘ਚ ਤੇਜ਼ਧਾਰ ਹਥਿਆਰ ਨਾਲ ਆਪਣੀ ਜੀਭ ਕੱਟ ਕੇ ਦੇਵੀ ਮਾਂ ਨੂੰ ਚੜ੍ਹਾ ਦਿੱਤੀ। ਇਸ ਤੋਂ ਬਾਅਦ ਜਦੋਂ ਮੂੰਹ ‘ਚੋਂ ਖੂਨ ਨਿਕਲਿਆਂ, ਤਾਂ ਮੌਕੇ ‘ਤੇ ਮੌਜੂਦ ਪੁਲਿਸ ਨੇ ਦੋਵਾਂ ਪੀੜਤਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ।