
ਸਾਈਪ੍ਰਸ ਦੀ ਰਹਿਣ ਵਾਲੀ ਮਾਰੀਆ ਨੇ ਵਿਆਹ ਵਾਲੇ ਦਿਨ 7 ਹਜ਼ਾਰ ਮੀਟਰ ਲੰਬਾ ਗਾਊਨ ਪਾ ਕੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਕਾਇਮ ਕੀਤਾ ਹੈ। ਬਚਪਨ ਤੋਂ ਦੁਨੀਆਂ ‘ਚ ਕੋਈ ਰਿਕਾਰਡ ਸਥਾਪਤ ਕਰਨ ਦਾ ਸੁਪਨਾ ਦੇਖਣ ਵਾਲੀ ਮਾਰੀਆ ਨੇ ਇਸਨੂੰ ਹਕੀਕਤ ਬਣਾਉਣ ਲਈ 3 ਲੱਖ 18 ਹਜ਼ਾਰ ਰੁਪਏ ਖਰਚੇ ਹਨ। ਇਹ ਗਾਊਨ ਐਨਾ ਵੱਡਾ ਸੀ ਕਿ ਇਸ ਨਾਲ 63 ਅਮਰੀਕਨ ਫੁੱਟਬਾਲ ਗਰਾਊਂਡ ਢਕੇ ਜਾ ਸਕਦੇ ਹਨ । ਇਸ ਲਈ ਸਭ ਤੋਂ ਔਖਾ ਕੰਮ ਸੀ ਇਸਨੂੰ ਤਿਆਰ ਕਰਨ ਵਾਲੇ ਕਾਰੀਗਰਾਂ ਨੂੰ ਭਾਲਣਾ । 1 ਮਹੀਨੇ ਦੀ ਖੋਜ ਤੋਂ ਬਾਅਦ ਗਰੀਸ ਦੀ ਇੱਕ ਕੰਪਨੀ ਨੇ ਇਸਨੂੰ ਤਿਆਰ ਕੀਤਾ । ਇਸ ਲਈ ਕੱਪੜਾ ਬਣਾਉਣ ਵਾਲੀ ਫੈਕਟਰੀ ਨੂੰ 3 ਮਹੀਨਿਆਂ ਦਾ ਸਮਾਂ ਲੱਗਿਆ । ਫੈਕਟਰੀ ਨੇ 1 ਹਜ਼ਾਰ ਮੀਟਰ ਦੇ 7 ਰੋਲ ਤਿਆਰ ਕੀਤੇ । ਇਹਨਾਂ ਨੂੰ ਤਿਆਰ ਕਰਨ ਤੋਂ ਬਾਅਦ ਬਾਕੀ ਹਿੱਸਾ ਰੋਲ ਕੀਤਾ ਗਿਆ । ਵਿਆਹ ਵਾਲੇ ਦਿਨ ਟਰੱਕ ਦੀ ਮੱਦਦ ਨਾਲ ਮੈਦਾਨ ‘ਚ ਇਹ ਰੋਲ ਖੋਲਿਆ ਗਿਆ । 6 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ 30 ਲੋਕਾਂ ਨੇ ਵਿਆਹ ਸਮਾਗਮ ‘ਚ ਇਸਨੂੰ ਸੰਭਾਲਿਆ ।