ਖਾਲਿਸਤਾਨ ਟਾਈਗਰ ਫੋਰਸ ਦੇ ਕਮਾਂਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਹੁਣ ਖਾਲਿਸਤਾਨੀਆਂ ਨੇ ਕੈਨੇਡਾ ‘ਚ ਮੰਦਰ ਦੇ ਬਾਹਰ ਪੋਸਟਰ ਲਗਾ ਦਿੱਤੇ ਹਨ। ਭਾਰਤ ਦੇ ਵਿਦੇਸ਼ ਕਮਿਸ਼ਨ ਦੀਆਂ ਤਸਵੀਰਾਂ ‘ਤੇ ‘ਵਾਂਟਡ’ ਲਿਖੇ ਸ਼ਬਦ ਚਿਪਕਾਏ ਗਏ ਸਨ। ਪੋਸਟਰ ਲਗਾਉਣ ਵਾਲੇ ਖਾਲਿਸਤਾਨੀਆਂ ਦੀ ਹਰਕਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਹ ਪੋਸਟਰ ਕੈਨੇਡਾ ਦੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਲਗਾਏ ਗਏ ਹਨ।
ਪੋਸਟਰ ਵਿੱਚ ਹਰਦੀਪ ਨਿੱਝਰ ਦੀ ਫੋਟੋ ਲਗਾਈ ਗਈ ਹੈ ਅਤੇ ਉਸ ਦੀ ਮੌਤ ਲਈ ਭਾਰਤ ਦੇ ਵਿਦੇਸ਼ੀ ਹਾਈ ਕਮਿਸ਼ਨ ਦੇ ਮੈਂਬਰਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਇਸ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ, ਟੋਰਾਂਟੋ ਵਿੱਚ ਅੰਬੈਸੀ ਜਨਰਲ ਅਪੂਰਵਾ ਸ਼੍ਰੀਵਾਸਤਵ ਅਤੇ ਕਮਿਸ਼ਨਰ ਮੈਂਬਰ ਮਨੀਸ਼ ਦੀਆਂ ਤਸਵੀਰਾਂ ਹਨ। ਦੱਸ ਦੇਈਏ ਕਿ ਅਪ੍ਰੈਲ 2015 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ‘ਚ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ‘ਚ ਮੱਥਾ ਟੇਕਿਆ ਸੀ।
18 ਜੂਨ ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਭਰਪੂਰਪੁਰਾ ਵਿੱਚ ਪੈਦਾ ਹੋਏ ਅੱਤਵਾਦੀ ਹਰਦੀਪ ਸਿੰਘ ਨਿੱਝਰ (45) ਦੀ ਮੌਤ ਹੋ ਗਈ ਸੀ। ਸਰਕਾਰ ਨੇ ਨਿੱਝਰ ‘ਤੇ 10 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਸੀ। ਗੁਰਦੁਆਰੇ ਦੇ ਬਾਹਰ ਬਾਈਕ ‘ਤੇ ਆਏ ਦੋ ਵਿਅਕਤੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਰਦੀਪ ਸਿੰਘ ਨਿੱਝਰ ਸਰੀ ਦੇ ਇੱਕ ਗੁਰਦੁਆਰੇ ਦਾ ਮੁਖੀ ਸੀ। ਜੁਲਾਈ 2022 ਵਿੱਚ, NIA ਨੇ ਉਸਨੂੰ ਭਗੌੜਾ ਘੋਸ਼ਿਤ ਕੀਤਾ। ਕਿਹਾ ਜਾਂਦਾ ਹੈ ਕਿ ਉਸ ਨੂੰ ਆਪਣੀ ਹੀ ਸੰਸਥਾ ਦੇ ਲੋਕਾਂ ਤੋਂ ਖਤਰਾ ਸੀ।
ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਿਪੁਦਮਨ ਮਲਿਕ ਦੇ ਕਤਲ ਦਾ ਬਦਲਾ ਲੈਣ ਲਈ ਨਿੱਝਰ ਦੀ ਹੱਤਿਆ ਕੀਤੀ ਗਈ ਸੀ। ਰਿਪੁਦਮਨ ਸਿੰਘ 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਕੇਸ ਵਿੱਚ ਮੁਲਜ਼ਮ ਸੀ। ਵੈਨਕੂਵਰ ਵਿੱਚ 14 ਜੁਲਾਈ 2022 ਨੂੰ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਦਾ ਸ਼ੱਕ ਹਰਦੀਪ ਸਿੰਘ ਨਿੱਝਰ ‘ਤੇ ਸੀ।