EducationJalandhar

ਕੈਨੇਡਾ ਤੋਂ ਭਾਰਤ ਆਉਣ ਵਾਲਿਆਂ ‘ਤੇ ਸਟੂਡੈਂਟਸ ਲਈ ਵੱਡੀ ਖਬਰ

ਕੈਨੇਡਾ ਰਹਿੰਦੇ ਭਾਰਤੀ ਭਾਈਚਾਰੇ ਵਿੱਚ ਕਾਫੀ ਜ਼ਿਆਦਾ ਟੈਂਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਤੇ ਅਫਵਾਹਾਂ ਦਾ ਦੌਰ ਜਾਰੀ ਹੈ ਅਜਿਹੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੰਡੀਅਨ ਹਾਈ ਕਮਿਸ਼ਨਰ ਇਨ ਔਟਵਾ ਸ਼੍ਰੀ ਸੰਜੇ ਕੁਮਾਰ ਵਰਮਾ ਵੱਲੋਂ ਕੈਨੇਡਾ ਵੱਸਦੇ ਸਮੂਹ ਭਾਰਤੀਆਂ ਲਈ ਖਾਸ ਸੰਦੇਸ਼ ਜਾਰੀ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਭਾਰਤ ਤੋਂ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।

ਭਾਰਤ ਵੱਲੋਂ ਕੈਨੇਡੀਅਨਸ ਨੂੰ ਵੀਜ਼ਾ ਜਾਰੀ ਕਰਨ ਤੇ ਆਰਜ਼ੀ ਸਮੇਂ ਤੱਕ ਰੋਕ ਲਗਾਈ ਗਈ ਹੈ। ਭਾਰਤੀ ਹਾਈ ਕਮਿਸ਼ਨਰ ਸ਼੍ਰੀ ਸੰਜੇ ਕੁਮਾਰ ਵਰਮਾ ਵੱਲੋਂ ਜਾਰੀ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਸਿਰਫ ਨਵੇਂ ਵੀਜ਼ਾ ਜਾਰੀ ਕਰਨ ਤੇ ਆਰਜ਼ੀ ਸਮੇਂ ਲਈ ਰੋਕ ਲਗਾਈ ਹੈ। ਬਾਕੀ ਸਾਰੀਆਂ ਸੇਵਾਵਾਂ ਉਸੇ ਤਰ੍ਹਾਂ ਜਾਰੀ ਰਹਿਣੀਆਂ। ਤੁਸੀਂ ਪਾਸਪੋਰਟ ਜਾਰੀ ਕਰਵਾਉਣਾ ਹੈ, ਪਾਸਪੋਰਟ ਰਿਨਿਊ ਕਰਵਾਉਣਾ ਹੈ, ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣਾ ਹੈ, ਅਟੈਸਟੇਸ਼ਨ ਕਰਵਾਉਣੀ ਹੈ ਜਾਂ ਕੋਈ ਵੀ ਹੋਰ ਸੇਵਾਵਾਂ ਲੈਣੀਆਂ ਹਨ, ਤਾਂ ਉਹ ਉਸੇ ਤਰ੍ਹਾਂ ਜਾਰੀ ਰਹਿਣਗੀਆਂ।ਓਸੀਆਈ ਕਾਰਡ ਧਾਰਕ ਜਾਂ ਜਿਹਨਾਂ ਦਾ ਵੀਜ਼ਾ ਪਹਿਲਾਂ ਦਾ ਲੱਗਿਆ ਹੋਇਆ ਹੈ, ਉਹ ਭਾਰਤ ਦੀ ਯਾਤਰਾ ਕਰ ਸਕਦੇ ਹਨ, ਕਿਸੇ ਨੂੰ ਯਾਤਰਾ ਕਰਨ ਦੀ ਕੋਈ ਮਨਾਹੀ ਨਹੀਂ ਕੀਤੀ ਗਈ। ਭਾਰਤ ਅਤੇ ਕੈਨੇਡਾ ਦੋਵੇਂ ਪਾਸੇ ਹਾਲਾਤ ਠੀਕ ਹਨ।
ਉੱਥੇ ਹੀ ਦੂਜੇ ਪਾਸੇ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਸਬਧੰਤ। ਇਸਨੂੰ ਇੰਟਰਨੈਸ਼ਨਲ ਸਟੂਡੈਂਟਸ ਲਈ ਇੱਕ ਸਾਕਰਾਤਮਕ ਖਬਰ ਵੀ ਮੰਨ ਸਕਦੇ ਹਾਂ। ਬੀਤੇ ਦਿਨੀ ਔਟਵਾ ਵਿਖੇ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਸਬੰਧੀ ਪ੍ਰੋਗਰਾਮ ਬਾਰੇ ਗੱਲ ਕਰਦਿਆਂ ਸੈਨੇਟਰ ਰਤਨਾ ਓਮਿਡਵਰ, ਯੌਨ ਪਾਊ ਵੂ ਅਤੇ ਹਸਨ ਯੂਸੁਫ ਵੱਲੋਂ ਇੱਕ ਪ੍ਰੈਸ ਕਾਨਫ੍ਰੰਸ ਨੂੰ ਸੰਬੋਧਿਤ ਕੀਤਾ ਗਿਆ ਅਤੇ ਇਸ ਮੱੁਦੇ ਉੱਤੇ ਆਪਣੇ ਵਿਚਾਰ ਦਿੰਦਿਆਂ ਖਾਸ ਤੌਰ ਤੇ ਭਾਰਤ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਵੀ ਜਵਾਬ ਦਿੱਤੇ ਜਿਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਤੇ ਕੈਪ ਲਗਾਉਣ ਦਾ ਸਵਾਲ ਵੀ ਸ਼ਾਮਲ ਸੀ।
ਸਭਤੋਂ ਪਹਿਲਾਂ ਸੈਨੇਟਰ ਰਤਨਾ ਓਮਿਦਵਰ ਨੇ ਪ੍ਰੈਸ ਕਾਨਫ੍ਰੰਸ ਸੰਬੋਧਿਤ ਕਰਦਿਆਂ ਕਿਹਾ ਕਿ ਅਸੀਂ ਇੰਟਰਨੈਸ਼ਨਲ ਫੋਰਨ ਸਟੂਡੈਂਟ ਪ੍ਰੋਗਰਾਮ ਇੱਕ ਰਿਪੋਰਟ ਲੈ ਕੇ ਪੇਸ਼ ਹੋਏ ਹਾਂ ਕਿਓਂ ਕਿ ਅਸੀਂ ਪ੍ਰੋਗਰਾਮ ਦੀ ਇਮਾਨਦਾਰੀ ਤੇ ਸਵਾਲ ਉੱਠਦੇ ਦੇਖ ਚਿੰਤਤ ਹਾਂ। ਉਹਨਾਂ ਨੇ ਕਿਹਾ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਲਈ ਵੱਡੀ ਸੰਪਤੀ ਹਨ ਜੋ ਕਿ ਕੈਨੇਡਾ ਦੀ ਆਰਥਿਕਤਾ ਵਿੱਚ 22 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦੇ ਹਨ। ਅਤੇ ਨਾਲ ਹੀ ਉਹ ਸਾਡੀ ਲੇਬਰ ਮਾਰਕਿਟ ਪੂਲ ਦਾ ਵੀ ਵੱਡਾ ਹਿੱਸਾ ਹਨ। ਕੈਨੇਡਾ ਨੇ 2014 ਵਿੱਚ ਇਹ ਸਟ੍ਰੀਮ ਦੁੱਗਣੀ ਕਰਨ ਦਾ ਟੀਚਾ ਮਿਥਿਆ ਸੀ। ਉਸ ਵੇਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ 215000 ਦੇ ਕਰੀਬ ਸੀ ਅਤੇ ਅਸੀਂ ਆਪਣੇ ਟੀਚੇ ਨੂੰ ਸਰ ਕਰਕੇ ਹੋਏ ਹੁਣ ਇਸਨੂੰ 8 ਲੱਖ 70 ਹਜ਼ਾਰ ਦੇ ਅੰਕੜੇ ਤੱਕ ਲੈ ਆਏ ਹਾਂ ਪਰ ਇਹ ਵੀ ਸੱਚ ਹੈ ਕਿ ਜੇਕਰ ਕੁਝ ਚੰਗਾ ਹੁੰਦਾ ਹੈ ਤਾਂ ਉਸ ਵਿੱਚ ਕੁਝ ਖਾਮੀਆਂ ਦਾ ਸ਼ਾਮਲ ਹੋਣਾ ਵੀ ਲਾਜ਼ਮੀ ਹੈ। ਕਾਰਨ ਪ੍ਰੋਗਰਾਮ ਵਿੱਚ ਖਾਮੀਆਂ ਦੇ ਨਾਲ ਨਾਲ ਬੱਚਿਆਂ ਨੂੰ ਵੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ ਜਿਸ ਕਾਰਨ ਵਿਸ਼ਵ ਵਿੱਚ ਗਲੋਬਲ ਲੀਡਰ ਵਜੋਂ ਸਾਡੀ ਭੂਮਿਕਾ ਤੇ ਵੀ ਸਵਾਲ ਖੜੇ ਹੁੰਦੇ ਹਨ। ਮੀਡੀਆ ਵਿੱਚ ਇਹਨਾਂ ਬੱਚਿਆਂ ਦੇ ਮਾਨਸਿਕ, ਸ਼ਰੀਰਕ ਅਤੇ ਆਰਥਿਕ ਸ਼ੋਸ਼ਣ ਦੀਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਹਨ। ਪਰ ਇਸਦਾ ਇੱਕ ਵੱਡਾ ਕਾਰਨ ਇਹਨਾਂ ਵਿੱਦਿਅਕ ਅਦਾਰਿਆਂ ਦਾ ਸਰਕਾਰੀ ਗਰਾਂਟਾ ਨਾ ਮਿਲਣ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਤੇ ਨਿਰਭਰਤਾ ਦਾ ਜ਼ਿਆਦਾ ਵੱਧਣਾ ਵੀ ਹੈ।

Leave a Reply

Your email address will not be published.

Back to top button