ਟੋਰਾਂਟੋ : 27 ਲੱਖ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਮੌਜੂਦਾ ਵਰ੍ਹੇ ਦੇ ਅੰਤ ਤੱਕ ਖ਼ਤਮ ਹੋਣ ਦੀ ਉਮੀਦ ਜ਼ਾਹਰ ਕਰਦਿਆਂ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਸ਼ੁੱਕਰਵਾਰ ਤੋਂ ਇੰਮੀਗ੍ਰੇਸ਼ਨ ਪ੍ਰਣਾਲੀ ਮੁਕੰਮਲ ਤੌਰ ‘ਤੇ ਡਿਜੀਟਲ ਹੋ ਰਹੀ ਹੈ ਜਿਸ ਰਾਹੀਂ ਪੀ.ਆਰ. ਦੀਆਂ ਅਰਜ਼ੀਆਂ ਕੁਝ ਹਫ਼ਤਿਆਂ ਵਿਚ ਨਿਪਟਾਈਆਂ ਜਾ ਸਕਣਗੀਆਂ ਅਤੇ ਫਾਈਲ ਦਾ ਸਟੇਟਸ ਵੀ ਨਾਲੋ ਨਾਲ ਪਤਾ ਲਗਦਾ ਰਹੇਗਾ।
ਨਵੀਂ ਤਕਨੀਕ ਦਾ ਸਭ ਤੋਂ ਵੱਧ ਫ਼ਾਇਦਾ ਭਾਰਤੀਆਂ ਨੂੰ ਹੋਵੇਗਾ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਹਰ ਹਫ਼ਤੇ 10 ਹਜ਼ਾਰ ਵੀਜ਼ੇ ਜਾ ਰਹੀ ਹੈ।
ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਆਮ ਤੌਰ ‘ਤੇ ਪਹਿਲਾਂ ਆਉ-ਪਹਿਲਾਂ ਪਾਉ ਦੇ ਆਧਾਰ ‘ਤੇ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਕਈ ਵਾਰ ਬਿਨੈਕਾਰਾਂ ਵੱਲੋਂ ਪ੍ਰੋਸੈਸਿੰਗ ਵਿਚ ਬੇਵਜ੍ਹਾ ਦੇਰ ਹੋਣ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਹੁਣ ਕੈਨੇਡਾ ਦੀ ਪੀ.ਆਰ ਮੰਗਣ ਵਾਲਿਆਂ ਨੂੰ ਸੁਖਾਲਾ ਅਤੇ ਤੇਜ਼ ਰਾਹ ਮਿਲ ਗਿਆ ਹੈ।