ਦੋਆਬੇ ਦੇ ਲੋਕਾਂ ਲਈ ਖੁਸ਼ਖਬਰੀ ਹੈ। 31 ਮਾਰਚ ਤੋਂ ਆਦਮਪੁਰ ਏਅਰਪੋਰਟ ਤੋਂ ਘਰੇਲੂ ਉਡਾਣਾਂ ਸ਼ੁਰੂ ਹੋਣਗੀਆਂ। ਕੇੰਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਡਾਣ ਮੰਤਰੀ ਦਾ ਤਹਿ ਧੰਨਵਾਦ ਕੀਤਾ।
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਡਾਣ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੇ ਵਰਚੂਅਲੀ 115 ਕਰੋੜ ਦੀ ਲਾਗਤ ਨਾਲ ਆਦਮਪੁਰ ਏਅਰਪੋਰਟ ਦਾ ਉਦਘਾਟਨ ਕੀਤਾ ਸੀ। ਕੋਰੋਨਾ ਕਾਲ ਤੋਂ ਆਦਮਪੁਰ ਏਅਰਪੋਰਟ ਤੋਂ ਉਡਾਣਾ ਬੰਦ ਸਨ, ਜਿਸ ਕਾਰਨ ਪੰਜਾਬ ਖਾਸ ਕਰਕੇ ਦੁਆਬਾ ਖੇਤਰ ਦੇ ਲੋਕ ਬਹੁਤ ਪ੍ਰੇਸ਼ਾਨ ਸਨ। ਜਨਤਾ ਦੀ ਇਸ ਮੰਗ ਨੂੰ ਵੇਖਦਿਆਂ ਹੋਇਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਲਗਾਤਾਰ ਚਿੱਠੀਆਂ ਅਤੇ ਵਿਸ਼ੇਸ਼ ਤੌਰ ‘ਤੇ ਮਿਲ ਕੇ ਆਦਮਪੁਰ ਏਅਰਪੋਰਟ ਚਲਾਉਣ ਲਈ ਯਤਨ ਕਰ ਰਹੇ ਸਨ।
ਉਡਾਣਾਂ ਬਾਰੇ ਜਾਣਕਾਰੀ ਦਿੰਦਿਆਂ ਸੋਮ ਪ੍ਰਕਾਸ਼ ਨੇ ਦੱਸਿਆ ਕਿ ਇਹ ਘਰੇਲੂ ਉਡਾਣਾਂ 31 ਮਾਰਚ 2024 ਤੋਂ ਸ਼ੂਰੂ ਹੋਣਗੀਆਂ। ਸਟਾਰ ਏਅਰ ਲਾਈਨ ਦੁਆਰਾ ਇਸ ਉਡਾਣ ਦਾ ਰੂਟ ਸਵੇਰੇ 7.15 ਬੈਂਗਲੂਰੂ ਤੋਂ ਚੱਲ ਕੇ 8:35 ਵਜੇ ਨੰਦੇੜ, 9:00 ਵਜੇ ਨੰਦੇੜ ਤੋਂ ਚੱਲ ਕੇ 11:00 ਵਜੇ ਦਿੱਲੀ, 11:25 ਦਿੱਲੀ ਤੋਂ ਚੱਲ ਕੇ 12:25 ਆਦਮਪੁਰ (ਜਲੰਧਰ) ਵਿਖੇ ਹੋਵੇਗਾ। ਇਸੇ ਤਰਾਂ ਆਦਮਪੁਰ (ਜਲੰਧਰ) ਤੋਂ ਜਾਣ ਦਾ ਰੂਟ 12.50 ਵਜੇ ਆਦਮਪੁਰ ਤੋਂ ਚੱਲ ਕੇ 13.50 ਦਿੱਲੀ, 14.15 ਦਿੱਲੀ ਤੋਂ ਚੱਲ ਕੇ 16.15 ਨੰਦੇੜ, 16.45 ਨੰਦੇੜ ਤੋਂ ਚੱਲ ਕੇ 18.05 ਬੈਂਗਲੂਰੂ ਹੋਵੇਗਾ।। ਲੰਬੇ ਸਮੇਂ ਦੀ ਇਸ ਮੰਗ ਨੂੰ ਪੂਰਾ ਕਰਨ ਲਈ ਸੋਮ ਪ੍ਰਕਾਸ਼ ਨੇ ਪ੍ਰਧਾਨ ਮੰਤਰੀ ਜੀ ਸ਼੍ਰੀ ਨਰਿੰਦਰ ਮੋਦੀ ਅਤੇ ਉਡਾਣ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ।