ਗਿਆਨੀ ਰਘਬੀਰ ਸਿੰਘ ਨੇ ਕਿਹਾ ਹੁਕਮਨਾਮੇ ਸ਼੍ਰੀ ਅਕਾਲ ਤੱਖਤ ਦੇ ਅੰਦਰ ਹੀ ਦੱਬ ਜਾਂਦੇ ਨੇ! ਧਾਮੀ ਅਸਤੀਫ਼ਾ ਲੈਣ ਵਾਪਿਸ !
ਗਿਆਨੀ ਰਘਬੀਰ ਸਿੰਘ ਨੇ ਕਿਹਾ ਹੁਕਮਨਾਮੇ ਸ਼੍ਰੀ ਅਕਾਲ ਤੱਖਤ ਦੇ ਅੰਦਰ ਹੀ ਦੱਬ ਜਾਂਦੇ ਨੇ! ਧਾਮੀ ਅਸਤੀਫ਼ਾ ਲੈਣ ਵਾਪਿਸ !

*ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਫਸੀਲ ਦੇ ਹੁਕਮ ਰਹਿ ਜਾਂਦੇ ਚਾਰਦੀਵਾਰੀ ਅੰਦਰ! ਧਾਮੀ ਅਸਤੀਫ਼ਾ ਵਾਪਿਸ ਲੈਣ ਤੇ ਜਿੰਮੇਵਾਰੀ ਨਿਭਾਉਣ!
ਅਮਨਦੀਪ ਸਿੰਘ ਦੀ ਵਿਸ਼ੇਸ ਰਿਪੋਰਟ
ਅੱਜ ਪੰਥਕ ਸਫਾ ਦੀ ਵਡੀ ਖ਼ਬਰ ਉਦੋਂ ਆਈ ਜਦੋ ਗਿਆਨੀ ਰਘਬੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮੀਡੀਆ ਨੂੰ ਮੁਖ਼ਾਤਿਬ ਹੁੰਦੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੂੰ ਜੋ ਸੇਵਾ ਫਸੀਲ ਤੋਂ ਝੋਲੀ ਪਈ ਸੀ ਉਸ ਤੋਂ ਨਾ ਭੱਜਦੇ ਆਪਣਾ ਅਸਤੀਫ਼ਾ ਵਾਪਿਸ ਲੈਣ।ਧਾਮੀ ਇੱਕ ਗੁਰਸਿੱਖ ਨੇ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਜੇ ਉਹਨਾਂ ਮੇਰੀ ਪੋਸਟ ਪੜ ਨੈੱਤਕਿਤਾ ਦੇ ਆਧਾਰ ਤੇ ਅਸਤੀਫ਼ਾ ਦਿੱਤਾ ਤੇ ਮੈ ਵੀ ਨੇਤਕਿਤਾ ਦੇ ਆਧਾਰ ਤੇ ਉਹਨਾਂ ਨੂੰ ਅਸਤੀਫ਼ਾ ਵਾਪਿਸ ਲੈਣ ਲਈ ਕਹਿੰਦਾ। ਭਾਵੇਂ ਉਹ ਪੋਸਟ ਮੈ ਦਿੱਲ ਦੇ ਗੁਬਾਰ ਕੱਢਣ ਲਈ ਪਾਈ ਸੀ ਨਾ ਕਿ ਹੁਕਮ ਕੀਤਾ ਸੀ। ਕੱਲ ਦੀ ਪ੍ਰੈਸ ਕਾਨਫਰੰਸ ਬਾਰੇ ਜਦੋ ਪੁੱਛਿਆ ਤੇ ਉਹਨਾਂ ਕਿਹਾ ਮੇਰੇ ਕੋਲ ਵੀ sgpc ਆਗੂ ਆਏ ਸਨ ਕਮਾਲ ਦੀ ਗੱਲ ਹੈ ਮੈਨੂੰ ਪਤਾ ਹੀ ਨਹੀਂ ਸੀ ਜੋ ਉਹ ਦੱਸ ਕੇ ਗਏ ਹਨ ਕਿ ਮੈ ਸਮਝਦਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦਾ ਹੁਕਮ ਦੁਨੀਆਂ ਦੇ ਹਰ ਸਿੱਖ ਤੇ ਲਾਗੂ ਹੋ ਜਾਂਦਾ ਤੇ ਦੁਨੀਆਂ ਚ ਵੱਸਦੇ ਸਿੱਖ ਫਸੀਲ ਦਾ ਹੁਕਮ ਦੇਖਦੇ ਹਨ। ਮੈ ਸਮਝਦਾ ਸੀ ਕਿ ਫਸੀਲ ਦੇ ਦਿੱਤੇ ਏ ਵਿਸ਼ਵ ਵਿੱਚ ਹੁਕਮ ਲਾਗੂ ਹੁੰਦੇ ਨੇ। ਪਰ ਕੱਲ ਪਤਾ ਲੱਗਾ ਨਹੀਂ ਏ ਅਧਿਕਾਰ ਸਿਰਫ ਤੱਖਤ ਸਾਹਿਬ ਦੀ ਚਾਰਦੀਵਾਰੀ ਦੇ ਅੰਦਰ ਹੀ ਰਹਿੰਦਾ ਜੋ ਹੋਲੀ ਹੋਲੀ ਖ਼ਤਮ ਹੋ ਜਾਂਦਾ।
ਪੱਤਰਕਾਰਾ ਵਲੋਂ ਪੁੱਛਣ ਤੇ ਕਿ ਤੁਹਾਡੇ ਬਾਰੇ ਬੜੀ ਅਫਵਾਹ ਹੈ ਕਿ ਤੁਹਾਡੀ ਛੁੱਟੀ ਹੋ ਸੱਕਦੀ ਹੈ ਉਹਨਾਂ ਕਿਹਾ ਜਦੋਂ ਗੁਰੂ ਦਾ ਹੁਕਮ ਹੋਏਗਾ ਮੈ ਤਿਆਰ ਹਾਂ।
1925 ਦਾ ਹਵਾਲਾ ਦਿੰਦੇ ਉਹਨਾਂ ਕਿਹਾ ਐਂਟਰਿੰਗ ਕਮੇਟੀ ਨੂੰ ਹੱਕ ਹੈ ਉਹ ਕਿਸੇ ਨੂੰ ਵੀ ਬਦਲ ਸੱਕਦੀ ਹੈ ਪਰ ਪਦਵੀ ਦਾ ਸਨਮਾਨ ਵੀ ਹੁੰਦਾ ਹੈ! ਜਦੋਂ ਪੁੱਛਿਆ ਕਿ ਧਾਮੀ ਤੇ ਪਰਿਵਾਰ ਵਾਦ ਦਾ ਅਸਰ ਤਾ ਨਹੀਂ!ਉਹਨਾਂ ਕਿਹਾ ਧਾਮੀ 3ਮਹੀਨੇ ਤੋਂ ਪ੍ਰੇਸ਼ਾਨ ਚੱਲੇ ਆ ਰਹੇ ਸਨ।