ਗੈਂਗਸਟਰ ਟੀਨੂੰ ਦੀ ਦੂਜੀ ਗਰਲਫਰੈਂਡ ਵੀ ਪੁਲਿਸ ਨੇ ਫੜ ਲਈ ਹੈ। ਸੂਤਰਾਂ ਮੁਤਾਬਕ ਇਹ ਪ੍ਰੇਮਿਕਾ ਅੰਮ੍ਰਿਤਸਰ ‘ਚ ਪੰਜਾਬ ਪੁਲਸ ਦੇ ਵਾਇਰਲੈੱਸ ਵਿੰਗ ‘ਚ ਤਾਇਨਾਤ ਹੈ। ਜਾਂਚ ਟੀਮ ਨੇ ਉਸ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪ੍ਰੇਮਿਕਾ ਉਸ ਦੇ ਨਾਲ ਨਹੀਂ ਸੀ ਜਦੋਂ ਟੀਨੂੰ ਫਰਾਰ ਹੋਇਆ ਸੀ।
ਹਾਲਾਂਕਿ ਜਾਂਚ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਸ ਨੂੰ ਟੀਨੂੰ ਦੇ ਵਿਦੇਸ਼ ਭੱਜਣ ਦੀ ਜਾਣਕਾਰੀ ਸੀ? ਜਤਿੰਦਰ ਕੌਰ ਨੂੰ ਗੈਂਗਸਟਰ ਦੀਪਕ ਟੀਨੂੰ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਲਗਾਤਾਰ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ।